ਸਮਾਨਤਾ, ਸੁਤੰਤਰਤਾ, ਤੇ ਭਾਈਚਾਰਾ ਸਿਖਾਉਂਦਾ ਹੈ ਬੁੱਧ ਧੱਮ – ਬਾਲੀ
ਜਲੰਧਰ (ਸਮਾਜ ਵੀਕਲੀ)- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਚਰਨ ਛੋਹ ਧਰਤੀ ਅੰਬੇਡਕਰ ਭਵਨ ਜਲੰਧਰ ਵਿਖੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਧੱਮ-ਚੱਕਰ ਪ੍ਰਵਰਤਨ ਦਿਵਸ ਸਮਾਗਮ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸੇ ਦਿਨ ਹੀ ਯਾਨੀ ਕਿ 14 ਅਕਤੂਬਰ, 1956 ਨੂੰ ਬਾਬਾ ਸਾਹਿਬ ਨੇ ਬੁੱਧ ਧੱਮ ਦੀ ਦੀਕਸ਼ਾ ਲਈ ਸੀ ਅਤੇ ਅਗਲੇ ਦਿਨ 15 ਅਕਤੂਬਰ, 1956 ਨੂੰ ਆਪਣੇ ਲੱਖਾਂ ਅਨੁਆਈਆਂ ਨੂੰ ਬੁੱਧ ਧੱਮ ਦੀ ਦੀਕਸ਼ਾ ਦਿੱਤੀ ਅਤੇ 22 ਪ੍ਰੀਤਿਗਿਆਵਾਂ ਵੀ ਗ੍ਰਹਿਣ ਕਰਾਈਆਂ ਸਨ। ਭੰਤੇ ਡਾ. ਚੰਦਰਕੀਰਤੀ ਪੀਐਚਡੀ, ਮੁੱਖ ਮਹਿਮਾਨ ਅਤੇ ਹਰਬੰਸ ਵਿਰਦੀ (ਯੂਕੇ) ਵਿਸ਼ੇਸ਼ ਮਹਿਮਾਨ ਸਨ। ਬੁੱਧ ਪ੍ਰਤਿਮਾ ਨੂੰ ਨਤਮਸਤਕ ਹੋ ਕੇ ਅਤੇ ਪੰਚਸ਼ੀਲ ਦਾ ਝੰਡਾ ਫਹਿਰਾ ਕੇ ਸਮਾਗਮ ਦਾ ਆਰੰਭ ਹੋਇਆ। ਹਰਮੇਸ਼ ਜੱਸਲ ਨੇ ਬੁੱਧ ਵੰਦਨਾ ਕੀਤੀ। ਭੰਤੇ ਡਾ. ਚੰਦਰਕੀਰਤੀ ਨੇ ਬੁੱਧ ਧੱਮ ਦੀ ਜਰੂਰਤ ਅਤੇ ਮਹੱਤਵ ਤੇ ਧੱਮ ਦੇਸ਼ਨਾ ਦਿੱਤੀ ਅਤੇ ਹਰਬੰਸ ਵਿਰਦੀ (ਯੂਕੇ) ਨੇ ਦੇਸ਼ ਵਿਦੇਸ਼ ਵਿਚ ਬੁੱਧ ਧੱਮ ਦੇ ਵਧਦੇ ਪ੍ਰਭਾਵਾਂ ਤੇ ਚਾਨਣਾ ਪਾਇਆ। ਅੰਬੇਡਕਰ ਭਵਨ ਟਰੱਸਟ ਦੇ ਸੰਸਥਾਪਕ ਟਰੱਸਟੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਲਾਹੌਰੀ ਰਾਮ ਬਾਲੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੁੱਧ ਧੱਮ ਕਰੁਣਾ, ਪ੍ਰਗਿਆ ਅਤੇ ਸ਼ੀਲ ਸਿਖਾਉਂਦਾ ਹੈ, ਇਹ ਸਮਾਨਤਾ ਸੁਤੰਤਰਤਾ ਤੇ ਭਾਈਚਾਰਾ ਵੀ ਸਿਖਾਉਂਦਾ ਹੈ ਇਸ ਲਈ ਲੋਕ ਇਸ ਨੂੰ ਸਵੀਕਾਰ ਰਹੇ ਹਨ। ਡਾ. ਜੀ ਸੀ ਕੌਲ, ਮੈਡਮ ਸੁਦੇਸ਼ ਕਲਿਆਣ, ਸੋਹਨ ਲਾਲ ਸਾਂਪਲਾ ਜਰਮਨੀ ਅਤੇ ਜਸਵਿੰਦਰ ਵਰਿਆਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਪਾਲ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਡਾ ਬੀ ਸੀ ਪਾਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਅੰਬੇਡਕਰ ਮਿਸ਼ਨ ਸੁਸਾਇਟੀ ਨੇ ਉਨ੍ਹਾਂ ਨੂੰ ਲੋਈ ਅਤੇ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ। ਸੁਸਾਇਟੀ ਦੇ ਪ੍ਰਧਾਨ ਸੋਹਨ ਲਾਲ ਨੇ ਮਹਿਮਾਨਾਂ ਦੀ ਜਾਣ ਪਛਾਣ ਕਰਾਈ ਅਤੇ ਸ਼ਰੋਤਿਆਂ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ। ਮੀਤ ਪ੍ਰਧਾਨ ਡਾ. ਰਵੀ ਕਾੰਤ ਪਾਲ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਐਡਵੋਕੇਟ ਕੁਲਦੀਪ ਭੱਟੀ ਅਤੇ ਚਰਨ ਦਾਸ ਸੰਧੂ ਨੇ ਬਾਖੂਬੀ ਕੀਤਾ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਪ੍ਰੋਫੈਸਰ ਬਲਬੀਰ, ਪਰਮਿੰਦਰ ਸਿੰਘ ਖੁੱਤਣ, ਪਿਸ਼ੋਰੀ ਲਾਲ ਸੰਧੂ, ਡਾ. ਮਹਿੰਦਰ ਸੰਧੂ, ਸੁਜਾਤਾ ਸੱਲਣ, ਹਰਮੇਸ਼ ਜੱਸਲ, ਧਨਪਤ ਰੱਤੂ (ਯੂਕੇ), ਡਾ. ਰਾਮ ਲਾਲ ਜੱਸੀ, ਡਾ: ਚਰਨਜੀਤ ਸਿੰਘ, ਸੰਤ ਰਾਮ, ਰੂਪ ਲਾਲ, ਮਲਕੀਤ ਸਿੰਘ, ਰਾਮ ਲਾਲ ਦਾਸ, ਸੋਮ ਨਾਥ ਭਾਗਰਸੀਆ, ਕ੍ਰਿਸ਼ਨ ਕਲਿਆਣ, ਸੋਮ ਲਾਲ ਮੱਲ, ਸੂਰਜ ਬਿਰਦੀ, ਕਮਲ ਕੁਮਾਰ, ਸੰਤ ਰਾਮ ਅਤੇ ਹੋਰ ਭਾਰੀ ਗਿਣਤੀ ਵਿਚ ਲੋਕ ਸ਼ਾਮਲ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)