ਧੀ

ਰਾਜਿੰਦਰ ਰਾਣੀ

ਸਮਾਜ ਵੀਕਲੀ

ਕੀ ਹੋਇਆ ਮੈਂ ਧੀ ਹਾਂ,
ਨਾ ਕੁੱਖ ਵਿੱਚ ਮੈਨੂੰ ਕਤਲ ਕਰਾਓ।
ਮੈਂ ਵੀ ਰੱਬ ਦਾ ਇਕ ਜੀਅ ਹਾਂ,
ਕੀ ਹੋਇਆ ਮੈਂ ਧੀ ਹਾਂ।
ਪੜ੍ਹ ਲਿਖ ਕੇ ਮੈਂ ਅਫਸਰ ਬਣਨਾ,
ਮਾਂ ਪਿਓ ਦਾ ਨਾਂ ਰੌਸ਼ਨ ਕਰਨਾ।
ਇਕੋ ਹੈ ਸੁਪਨਾ ਮੇਰਾ,
ਖੁਦ ਉੱਤੇ ਮੈਨੂੰ ਯਕੀਨ ਹੈ।
ਮੈਂ ਵੀ ਕਿਸੇ ਤੋਂ ਘੱਟ ਨਹੀਂ ਹਾਂ,
ਰੁੱਤਾਂ ਵੀ ਬਦਲ ਗੲੀਆਂ,
ਮੌਸਮ ਵੀ ਬਦਲ ਗੲੇ,
ਬਦਲ ਗਿਆ ਜ਼ਮਾਨਾ ਪਰ,
ਪਰ ਸਾਡੀ ਸੋਚ ਕਿਉਂ ਨਹੀਂ ਬਦਲੀ।
ਕੁੜੀ ਤੇ ਮੁੰਡੇ ਵਿੱਚ ਫਰਕ ਨਾ ਕੋਈ,
ਮੈਂ ਵੀ ਮੁੰਡਿਆਂ ਵਰਗੀ ਹੀ ਹਾਂ,
ਕੀ ਹੋਇਆ ਜੇ ਮੈਂ ਧੀ ਹਾਂ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

8146859585

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNaomi Osaka withdraws from French Open
Next articleਅਧਿਆਪਕ