(ਸਮਾਜ ਵੀਕਲੀ)
ਜਦ ਖਿੜ-ਖਿੜ ਹੱਸਦੀ-ਨੱਚਦੀ ਉਹ,
ਤਾਂ ਪੂਰੀ ਕਾਇਨਾਤ ਇੱਕ ਹੋਈ ਲੱਗਦੀ ਏ।
ਜਦ ਤੁਰਦੀ ਨਾਲ ਉਹ ਮੜਕਾਂ ਦੇ ,
ਮੋਰਾਂ ਨੂੰ ਤੁਰਨਾ ਦੱਸਦੀ ਏ।
ਕਿਸੇ ਸ਼ਾਇਰ ਦਾ ਖੁਆਬ ਜਿਹਾ ਲੱਗਦੀ ਏ।
ਵੇਖਣ ਨੂੰ ਸਿੱਧੀ ਸਾਧੀ ਏ ,ਉਹ ਧੀ ਪੰਜਾਬ ਦੀ ਲੱਗਦੀ ਏ।
ਜਦ ਪਾ ਕੇ ਸੂਟ ਪੰਜਾਬੀ ਜੱਚਦੀ ਏ,
ਤਾਂ ਠੇਠ ਪੰਜਾਬਣ ਲੱਗਦੀ ਏ।
ਜਦ ਜਾ ਕੇ ਗਿੱਧਿਆਂ ਦੇ ਵਿੱਚ ਨੱਚਦੀ ਏ,
ਤਾਂ ਗਿੱਧਿਆਂ ਦੀ ਰਾਣੀ ਲੱਗਦੀ ਏ।
ਜਦ ਗਾਉਂਦੀ ਢੋਲੇ,ਮਾਹੀਏ,ਉਹ
ਤਾਂ ਰੂਹ ਪੰਜਾਬ ਦੀ ਲਗਦੀ ਏ।
ਖੌਰੇ ਕਿਸ ਸੀਹਣੀ ਮਾਂ ਦੀ ਜਾਈ ਏ,
ਉਹ ਕੋਹਿਨੂਰ ਪੰਜਾਬ ਦਾ ਲੱਗਦੀ ਏ।
ਉਹਦੇ ਬੋਲਾਂ ਵਿੱਚ ਅੰਮ੍ਰਿਤ ਲੋੜੇ ਦਾ,
ਉਹ ਪਰੀ ਅਕਾਸ਼ ਦੀ ਲੱਗਦੀ ਏ।
‘ਜਸਵਿੰਦਰ’ ਜਦ ਪਾਉਂਦੀ ਬੋਲੀ ਤੇ ਬੋਲੀ ਉਹ ,
ਹਰ ਬੋਲ ਨਾਲ, ਦਿਲ ਨੂੰ ਠੱਗਦੀ ਏ।
ਜਦ ਪਾਉਂਦੀ ਬਾਤ- ਬੁਝਾਰਤ ਉਹ,
ਕਿੰਨੇ ਭੇਦ ਛੁਪੇ ਉਹ ਦੱਸਦੀ ਏ।
ਕਿਸੇ ਸ਼ਾਇਰ ਦਾ ਖੁਆਬ ਜਿਹਾ ਲੱਗਦੀ ਏ।
ਵੇਖਣ ਤੋਂ ਸਿੱਧੀ-ਸਾਧੀ ਏ, ਉਹ ਧੀ ਪੰਜਾਬ ਦੀ ਲੱਗਦੀ ਏ।
ਜਸਵਿੰਦਰ ਕੌਰ ‘ਭਵਾਨੀਗੜ੍ਹ’
ਸਪੰਰਕ :- 8437756863