(ਸਮਾਜ ਵੀਕਲੀ)
ਧੀਆਂ ਤਾਂ ਧੰਨ ਪਰਾਇਆ ਵੇ ਬਾਬੁਲ ,
ਦੱਸ ਕਿਉ ਤੂੰ ਮਾਰ ਮੁਕਾਇਆ ਵੇ ਬਾਬੁਲ ।
ਧੀ ਜੰਮੀ ਤਾਂ ਸੋਗ ਮਨਾਇਆ ,
ਪੁੱਤ ਜੰਮੇ ਤੋਂ ਲੱਡੂ ਵੰਡੇ ,
ਇਹ ਫ਼ਰਕ ਕਿਉ ਤੂੰ ਪਾਇਆ ਵੇ ਬਾਬੁਲ।
ਧੀਆਂ ਵੀ ਹੁੰਦੀਆ ਨੇ ਜਿਗਰ ਦਾ ਟੁੱਕੜਾ,
ਜਿੰਨ੍ਹਾ ਨੇ ਦਰਦ ਤੇਰਾ ਵੰਡਾਉਣਾ ਵੇ ਬਾਬੁਲ ।
ਕਲਪਨਾ ਚਾਵਲਾ , ਸਰਨ ਕੌਰ , ਕਿਰਨ ਵੇਦੀ ਤੇ ਮਾਤਾ ਗੁਜਰੀ ਵੀ ਸੀ ਧੀਆਂ ਕਿਸੇ ਦੀਆਂ ਜਿਸ ਨੇ ਇਤਿਹਾਸ ਵਿੱਚ ਆਪਣਾ ਨਾਮ ਬਣਾਇਆ ਵੇ ਬਾਬੁਲ ।
ਇਤਿਹਾਸ ਗਵਾਈ ਭਰਦਾ ਹੈ ਕਿ ਧੀਆਂ ਨੇ ਹੀ ਵੱਧ ਤੋਂ ਵੱਧ ਮਾਂ – ਬਾਪ ਦਾ ਨਾਮ ਚਮਕਾਇਆ ਵੇ ਬਾਬੁਲ ।
ਮਨਪ੍ਰੀਤ ਕੌਰ ਚਹਿਲ
8437752216
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly