ਧੀਆਂ

ਭੁਪਿੰਦਰ ਕੌਰ

 

ਮਾਏ ਤੇਰੇ ਵਿਹੜੇ ਨਿੰਮਣੀ,
ਨਿੰਮਣੀ ਤੇ ਰਹਿੰਦੀ ਚਿੜੀਆਂ,
ਚਿੜੀਆਂ ਪਾਇਆ ਆਲ੍ਹਣਾ,
ਚਿੜੀਆਂ ਆਲ੍ਹਣਾ ਛੱਡ ਜਾਣਾ,
ਪ੍ਰਦੇਸ਼ਾਂ ਨੂੰ ਤੁਰ ਜਾਣਾ,
ਕਰ ਤੇਰੇ ਹੁਕਮ ਦੀ ਪਾਲਣਾ ,
ਤੇਰੇ ਵਿਹੜੇ ਮਾਏ ਪੀਂਘਾਂ ਝੂਟੀਆਂ ,
ਮੌਜਾਂ ਖੂਬ ਲੁੱਟੀਆਂ,
ਬਾਬਲ ਦਿੱਤੀ ਲੋਰੀਆਂ,
ਵੀਰਾਂ ਵੀ ਲੁੱਕ  ਲੁੱਕ ਰੋਵੇ ਨੀ ,
ਬਾਬਲ ਹੰਝੂ ਲੁਕਵੇਂ ਨੀ,
ਕਰ ਜਿਗਰਾ ਧੀਆਂ ਨੇ ਤੋਰੀਆਂ ,
ਸੱਚ ਕਿਹਾ ਸਿਆਣਿਆਂ,
ਧੀਆਂ ਰੱਖੀਆਂ ਨਾ ਰਾਜੇ ਰਾਣੀਆਂ,
ਪਰਦੇਸ਼ੀ ਆ ਲੈ ਜਾਣੀਆਂ,
ਧੀਆਂ ਅੰਮੜੀ ਛੱਡ ਜਾਣਾ,
ਫੇਰਾ ਕਦੇ ਹੀ ਪਾਉਣਾ,
ਜਾ ਅਗਲਾ ਘਰ ਰੁਸ਼ਨਾਉਣਾ,
ਉਹਦੇ ਲਿਖੇ ਲੇਖਾਂ ਤੇ ਨਾ ਜੋਰ ਨੇ,
ਧੀਆਂ ਦੇ ਡੇਰੇ ਦੂਰ ਨੇ,
ਮੁੱਢ ਤੋਂ ਹੀ ਇਹੀ ਦਸਤੂਰ ਨੇ,
‘ਭੁਪਿੰਦਰ ‘ਧੀਆਂ ਨਾਲ ਜੱਗ ਏ,
ਧੀਆਂ ਨਾਲ ਜੱਚਦਾ ਸਭ ਏ,
ਧੀਆਂ ਨਾਲ ਹੱਸਦਾ ਰੱਬ ਏ।।
ਭੁਪਿੰਦਰ ਕੌਰ,
 ਪਿੰਡ ਥਲੇਸ਼, ਜਿਲ੍ਹਾ ਸੰਗਰੂਰ ,
ਮੋਬਾਈਲ 6284310772

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਨੀਸ਼ ਸ਼ਰਮਾ ਨੇ ਬਤੌਰ ਲੈਕਚਰਾਰ ਦਿਆਲਪੁਰ ਸਕੂਲ ਵਿਖੇ ਅਹੁਦਾ ਸੰਭਾਲਿਆ
Next articleਜ਼ਿੰਦਗੀ ਦੀ ਬਾਜ਼ੀ ਹਾਰ ਲੋਕ ਗਾਇਕ ਬਲਬੀਰ ਤੱਖੀ ਨਾਮੀ ਪ੍ਰਦੇਸੀ ਸੱਚਮੁੱਚ ਤੁਰ ਗਿਆ