(ਸਮਾਜ ਵੀਕਲੀ)
ਮੁੰਡਿਆਂ ਤੋਂ ਨਹੀਂ ਘੱਟ ਆ ਧੀਆਂ,
ਮੁੰਡਿਆਂ ਵਾਂਗੂ ਕਮਾਉਂਦੀਆਂ ਧੀਆਂ।
ਘਰ ਨੂੰ ਇਹ ਰੱਖਣ ਸਾਫ ਸੁੱਥਰਾ,
ਨਾਲੇ ਘਰ ਨੂੰ ਸਜਾਉਂਦੀਆਂ ਧੀਆਂ।
ਪੜ੍ਹਾਈ ਦੇ ਨਾਲ ਨਾਲ ਆਪਣੀ,
ਮਾਂ ਨਾਲ ਹੱਥ ਵੰਡਾਉਦੀਆਂ ਧੀਆਂ।
ਮਾਂ ਪਿਓ ਦੀ ਕਿਤੇ ਹੋਵੇ ਲੜਾਈ,
ਸੁਲਾਹ ਵੀ ਕਰਾਉਂਦੀਆਂ ਧੀਆਂ।
ਜਦੋਂ ਇਹ ਹੁੰਦੀਆਂ ਜਵਾਨ ਤਾਂ,
ਧੰਨ ਪਰਾਇਆ ਕਹਾਉਂਦੀਆਂ ਧੀਆਂ।
ਦੋ ਪਰਿਵਾਰਾਂ ਦਾ ਇਹ ਮੇਲ ਕਰਾਉਣ,
ਕਈ ਰਿਸ਼ਤੇ ਬਣਾਉਂਦੀਆਂ ਧੀਆਂ।
ਸੋਹਰਿਆ ਦੇ ਘਰ ਜਾ ਪੇਕਿਆਂ ਦੀ
ਵਾਹ ਵਾਹ ਹੈ ਕਰਾਉਂਦੀਆਂ ਧੀਆਂ।
ਕੁੜੀਆਂ, ਮੁੰਡਿਆਂ ਨੂੰ ਦੇ ਕੇ ਜਨਮ,
ਮਾਵਾਂ ਠੰਡੀਆਂ ਛਾਵਾਂ ਕਹਾਉਂਦੀਆਂ ਧੀਆਂ।
ਘਰ ਦਾ ਸਾਰਾ ਕਮਕਾਰ ਕਰਕੇ,
ਬੱਚਿਆਂ ਨੂੰ ਲਾਡ ਲਡਾਉਂਦੀਆਂ ਧੀਆਂ।
ਪੇਕਿਆਂ ਦੇ ਹੋਵੇ ਕੋਈ ਦੁੱਖ ਤਕਲੀਫ਼,
ਨੰਗੇ ਪੈਰੀਂ ਭੱਜ ਆਉਂਦੀਆਂ ਧੀਆਂ।
ਜੇ ਇਹ ਹੋ ਜਾਵਣ ਬੁੜੀਆਂ ਵੀ,
ਭਰਾਵਾਂ ਦਾ ਸੁੱਖ ਮਨਾਉਂਦਿਆਂ ਧੀਆਂ।
“ਬੇਦੀ” ਸੋਹਰੇ ਹੋਵਣ ਜਾ ਹੋਵਣ ਪੇਕੇ
ਭਲਾ ਦੋਹਾਂ ਦਾ ਚਾਹੁੰਦੀਆਂ ਧੀਆਂ।
ਬਲਦੇਵ ਸਿੰਘ ਬੇਦੀ
ਜਲੰਧਰ ਸ਼ਹਿਰ
9041925181