(ਸਮਾਜ ਵੀਕਲੀ)
ਪੁੱਤਰਾਂ ਤੋਂ ਵੱਧ ਲਾਡ ਲੈਂਦੀਆਂ, ਹਰ ਪਲ ਦਿਲ ਦੇ ਪਾਸ ਰਹਿÎੰਦੀਆਂ,
ਤੂੰ-ਤੂੰ ਆਖ ਕੇ ਪੁੱਤਰ ਬੁਲਾਵਣ, ਧੀਆਂ ਤਾਂ ਬਸ ਜੀ-ਜੀ ਕਹਿÎੰਦੀਆਂ,
ਧੀਆਂ ਮਾਣ ਵਧਾਉਂਦੀਆਂ, ਪੁੱਤਰ ਖਿੱਚ ਲੈਂਦੇ ਪੌੜੀ।
ਲੋਕੋ ਕਿਉਂ ਨਾ ਫੇਰ ਮਨਾਈਏ, ਇਨ੍ਹਾਂ ਧੀਆਂ ਦੀ ਲੋਹੜੀ।
ਦੱਸੋ ਕਿਉਂ ਨਾ ਫੇਰ………..
ਸੋ ਕਿਉ ਮÎੰਦਾ ਆਖੀਐ, ਜਿਤੁ ਜੰਮਹੈ ਰਾਜਾਨ,
ਬੇ-ਸਮਝੇ ਲੋਕਾਂ ਨਾ ਹੈ ਨਾ, ਇਸ ਗੱਲ ਦੀ ਪਹਿਚਾਣ,
ਕਦਰ ਨਾ ਧੀ ਦੀ ਜਾਣਨ, ਜਿਨ੍ਹਾਂ ਕੋਲ਼ ਅਕਲ ਹੁÎੰਦੀ ਥੋੜ੍ਹੀ।
ਲੋਕੋ ਕਿਉਂ ਨਾ ਫੇਰ ਮਨਾਈਏ, ਇਨ੍ਹਾਂ ਧੀਆਂ ਦੀ ਲੋਹੜੀ।
ਦੱਸੋ ਕਿਉਂ ਨਾ ਫੇਰ………..
ਧੀਆਂ ਨਾਲ ਹੀ ਰਿਸ਼ਤੇ ਬਣਦੇ, ਨਾਲ ਫ਼ਖ਼ਰ ਦੇ ਸੀਨੇ ਤਣਦੇ,
ਜ਼ਿÎੰਦਗੀ ਦਾ ਯੁੱਧ ਪੁੱਤਰ ਹਰਾਉਂਦੇ, ਧੀ ਖੜ੍ਹੀ ਰਹਿÎੰਦੀ ਵਿੱਚ ਰਣ ਦੇ,
ਮਾਪਿਆਂ ਦੀ ਗੱਲ ਆਖੀ, ਧੀ ਨੇ ਇੱਕ ਨਹੀਂ ਮੋੜੀ।
ਲੋਕੋ ਕਿਉਂ ਨਾ ਫੇਰ ਮਨਾਈਏ, ਇਨ੍ਹਾਂ ਧੀਆਂ ਦੀ ਲੋਹੜੀ।
ਦੱਸੋ ਕਿਉਂ ਨਾ ਫੇਰ………..
ਜਦ ਇਹ ਧੀਆਂ ਨਾਮ ਕਮਾਵਣ, ਉੱਚਾ ਰੁਤਬਾ ਜੱਗ ’ਤੇ ਪਾਵਣ,
ਮਾਪਿਆਂ ਦਾ ਸਿਰ ਫ਼ਖ਼ਰ ਨਾ‘ ਉੱਠਦਾ, ਦੇਸ਼ ਸਮਾਜ ਦਾ ਨਾਮ ਵਧਾਵਣ,
ਫ਼ਖ਼ਰ ਨਾਲ ਮਾਪਿਆਂ ਦੀ ਛਾਤੀ ਹੋ ਜਾਂਦੀ ਏ ਚੌੜੀ।
ਲੋਕੋ ਕਿਉਂ ਨਾ ਫੇਰ ਮਨਾਈਏ, ਇਨ੍ਹਾਂ ਧੀਆਂ ਦੀ ਲੋਹੜੀ।
ਦੱਸੋ ਕਿਉਂ ਨਾ ਫੇਰ………..
ਪਰਸ਼ੋਤਮ ਆਖੇ ਕੋਈ-ਕੋਈ, ਧੀ ਤੇ ਪੁੱਤ ’ਚ ਫ਼ਰਕ ਨੂੰ ਜਾਣੇ,
ਸਰੋਏ ਨੇ ਦੇਖੇ ਬਹੁਤੇ ਲੋਕੀ, ਨੇ ਸੱਚ ਅਨਜਾਣੇ,
ਉਹੀ ਫ਼ਰਕ ਨਾ ਕਰਦੇ ਜਿਨ੍ਹਾਂ ਖ਼ਾਨੇ, ਸਮਝ ਹੁÎੰਦੀ ਸੌੜੀ।
ਲੋਕੋ ਕਿਉਂ ਨਾ ਫੇਰ ਮਨਾਈਏ, ਇਨ੍ਹਾਂ ਧੀਆਂ ਦੀ ਲੋਹੜੀ।
ਦੱਸੋ ਕਿਉਂ ਨਾ ਫੇਰ………..
ਪਰਸ਼ੋਤਮ ਲਾਲ ਸਰੋਏ,
ਮੋਬਾ 91-92175-4438