“ਧੀ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ)

ਮਰੀਆਂ ਜ਼ਮੀਰਾਂ ਤੁਸੀਂ ਮਰ ਗਏ ,
ਓ ! ਆ ਹਵਸ਼ਾ ਵਿਖਾਉਣ ਵਾਲਿਓ।

ਨੋਚ-ਨੋਚ ਖਾ ਗਏ ਧੀ ਨੂੰ ਕੁੱਤਿਓ,
ਐਵੇਂ ਹੀ ਮਰੋਗੇ ਮੁਕਾਉਣ ਵਾਲਿਓ।

ਥੋਡੀ ਟੁੱਟ ਜਾਵੇ ਰੀੜ੍ਹ ਤੁਸੀਂ ਤੜਫੋਂ,
ਇੱਕ ਧੀ ਨੂੰ ਤੜਫਾਉਣ ਵਾਲਿਓ।

ਗਰੀਬੜੀ ਨੇ ਕੀ ਸੀ ਥੋਡਾ ਚੁੱਕਿਆ,
ਉਹ ਤੇ ਕਹਿਰ ਢਾਉਣ ਵਾਲਿਓ।

ਫੁੱਕ ਜਾਣ ਘਰ ਥੋਡੇ ਦੱਲਿਓ,
ਲਾਂਬੂ ਅੱਧੀ ਰਾਤੀ ਲਾਉਣ ਵਲਿਓ।

ਸਜ਼ਾ ਮੌਤ ਵਾਲੀ ਪਾਵੋਂ ਚਾਰੇ ਕੁੱਤਿਓ,
ਧੀ ਗਰੀਬ ਦੀ ਮੁਕਾਉਣ ਵਾਲਿਓ ।

ਪੱਤ ਨਈਓ ਲੁੱਟੀ,ਤੁਸੀਂ ਲੁੱਟ ਗਏ,
ਓ ਵੱਡੇ ਧਰਮੀ ਕਹਾਉਣ ਵਾਲਿਓ।

ਸੰਦੀਪ ਧੀ ਵੀ ਬਚਾਅ ਲਓ ਕੋਈ ਗਰੀਬ ਦੀ,
ਓ ਨਿੱਤ ਗਊਆਂ ਨੂੰ ਵਚਾਉਣ ਵਾਲਿਓ।

ਕੀੜੇ, ਪੈਣਗੇ,ਮਰੋਗੇ ਤੁਸੀਂ ਪਾਪੀਓ,
ਓ ਹੱਥ ਇੱਜ਼ਤਾਂ ਨੂੰ ਪਾਉਣ ਵਾਲਿਓ ।

            ਸੰਦੀਪ ਸਿੰਘ ‘ਬਖੋਪੀਰ’
      ਸਪੰਰਕ :-9815321017

Previous articleਧੀ ਦੇ ਪਹਿਲੇ ਜਨਮਦਿਨ ਤੇ ਲਗਾਏ ਬੂਟੇ
Next articleHow to become a successful and skilled stenographer?