ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਪਿੰਡ ਧਾਰੀਵਾਲ ਵਿਖੇ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਭਾਈ ਨਿਸ਼ਾਨ ਸਿੰਘ ਅਤੇ ਭਾਈ ਦਿਲਪ੍ਰੀਤ ਸਿੰਘ ਦੀ ਅਗਵਾਈ ਵਿਚ ਬੱਚਿਆਂ ਅਤੇ ਵੱਡਿਆਂ ਨੂੰ ਕੀਰਤਨ, ਹਰਮੋਨੀਅਮ, ਗਤਕਾ, ਤਬਲਾ ਅਤੇ ਸ਼ੁੱਧ ਪਾਠ ਕਰਨ ਦੀ ਸਿਖਲਾਈ ਦਾ ਕੈਂਪ ਲਗਾਇਆ ਗਿਆ। ਜਿਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਕੋਈ ਵੀ ਮੁਫ਼ਤ ਸਿੱਖਿਆ ਲੈ ਸਕਦਾ ਹੈ। ਇਸ ਤੋਂ ਇਲਾਵਾ ਬਾਹਰਲੇ ਨਗਰਾਂ ਦੇ ਚਾਹਵਾਨ ਵੀ ਇਸ ਸਿਖਲਾਈ ਦਾ ਲਾਭ ਉਠਾ ਸਕਦੇ ਹਨ। ਧਾਰੀਵਾਲ ਗੁਰਦੁਆਰਾ ਸਿੰਘ ਸਭਾ ਵਲੋਂ ਟੀਚਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ।
HOME ਧਾਰੀਵਾਲ ਵਿਖੇ ਬੱਚਿਆਂ ਦਾ ਕੀਰਤਨ ਸਿਖਲਾਈ ਕੈਂਪ ਲਗਾਇਆ