(ਸਮਾਜ ਵੀਕਲੀ)
ਲੱਖ ਸ਼ੁਕਰ ਹੈ ਦਾਤਾ ਤੇਰੀ ਮਿਹਰਬਾਨੀ
ਇਸ ਵੀਰ ਦੀ ਮੈਨੂੰ ਤੂੰ ਭੈਣ ਬਣਾਇਆ।
ਸਦਕੇ ਜਾਵਾਂ ਤੇਰੇ ਤੇ ਵੀਰ ਮੇਰਿਆ ਵੇ,
ਇਸ ਭੈਣ ਦਾ ਜਿਹਨੇ ਹਰ ਬੋਲ ਪੁਗਾਇਆ।
ਇੱਕੋ ਮਾਂ ਦੇ ਜੰਮੇ ਅਸੀ ਨਹੀ ਭਾਵੇਂ,
ਪਿਆਰ ਸਕਿਆਂ ਦੇ ਨਾਲੋਂ ਵੱਧ ਹੰਢਾਇਆ।
ਹੱਸਦਾ ਵੱਸਦਾ ਰਹੇ ਵੀਰ ਘਰ ਆਪਣੇ,
ਤੇਰੀ ਭੈਣ ਨੇ ਦਿਲੋਂ ਸੱਚੀ ਇਹੀ ਚਾਹਿਆ।
ਰੁੱਤਾਂ ਆਉਦੀਆਂ ਨੇ ਰੁੱਤਾਂ ਜਾਦੀਆਂ ਨੇ
ਅਸੀ ਸੁੱਖਾਂ ਸੁੱਖ ਕੇ ਤੇਰੇ ਲਈ ਹਰ ਖੁਸ਼ੀ ਚਾਹੀ।
ਮਾਣੇ ਖੁਸ਼ੀਆਂ ਤੇ ਰੱਜ ਮਿਲੇ ਪਿਆਰ ਤੈਨੂੰ
ਭੈਣ ਦੁਆ ਇਹ ਦਿਲੋ ਮੰਗਦੀ ਆਈ।
ਡਾ. ਲਵਪ੍ਰੀਤ ਕੌਰ “ਜਵੰਦਾ”
98142-03357
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly