ਧਰਮ ਦੇ ਨਾਂ ਉੱਤੇ ਨਫ਼ਰਤ ਦੀ ਕੰਧ ਖੜ੍ਹੀ ਕੀਤੀ: ਨਸੀਰੂਦੀਨ ਸ਼ਾਹ

ਅਦਾਕਾਰ ਨਸੀਰੂਦੀਨ ਸ਼ਾਹ ਨੇ ਐਮਨੈਸਟੀ ਇੰਡੀਆ ਵੱਲੋਂ ਜਾਰੀ ਇਕ ਵੀਡੀਓ ’ਚ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਧਰਮ ਦੇ ਨਾਂ ’ਤੇ ਨਫ਼ਰਤ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਿਹੜੇ ਇਸ ‘ਅਨਿਆਂ’ ਖ਼ਿਲਾਫ਼ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਇਸ ਦਾ ਮੁੱਲ ਤਾਰਨਾ ਪੈਂਦਾ ਹੈ। ਮਨੁੱਖੀ ਹੱਕਾਂ ਦੀ ਨਿਗਰਾਨ ਐਮਨੈਸਟੀ ਵੱਲੋਂ ਜਾਰੀ ਸਵਾ ਦੋ ਮਿੰਟ ਦੇ ਕਰੀਬ ਦੀ ਇਸ ਵੀਡੀਓ ਵਿੱਚ ਸ਼ਾਹ ਨੇ ਕਿਹਾ ਕਿ ਜਿਹੜੇ ਲੋਕ ਹੱਕਾਂ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਸੀਖਾਂ ਪਿੱਛੇ ਕਰ ਦਿੱਤਾ ਜਾਂਦਾ ਹੈ। ਇਸ ਵੀਡੀਓ ਸੁਨੇਹੇ ਵਿੱਚ ਅਦਾਕਾਰ ਨੇ ਕਿਹਾ, ‘ਕਲਾਕਾਰਾਂ, ਅਦਾਕਾਰਾਂ, ਵਿਦਵਾਨਾਂ ਤੇ ਕਵੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਵੀ ਚੁੱਪ ਕਰਾਇਆ ਜਾ ਰਿਹੈ।’ ਉਨ੍ਹਾਂ ਕਿਹਾ ਕਿ ਜਿਹੜੇ ਇਸ ਅਨਿਆਂ ਖ਼ਿਲਾਫ਼ ਬੋਲਦੇ ਹਨ, ਉਨ੍ਹਾਂ ਦੇ ਦਫ਼ਤਰਾਂ ’ਤੇ ਛਾਪੇ ਮਾਰੇ ਜਾਂਦੇ ਹਨ। ਚੁੱਪ ਕਰਾਉਣ ਲਈ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੇ ਨਾਲ ਬੈਂਕ ਖਾਤੇ ਤਕ ਜਾਮ ਕਰ ਦਿੱਤੇ ਜਾਂਦੇ ਹਨ।

Previous articleਹੋਟਲ ਵਿਚ ਕਮਾਂਡੈਂਟ ਤੇ ਮਾਲ ਅਧਿਕਾਰੀਆਂ ’ਤੇ ਹਮਲਾ
Next articleਸਿਡਨੀ ਟੈਸਟ: ਪੁਜਾਰਾ ਅਤੇ ਪੰਤ ਨੇ ਆਸਟਰੇਲਿਆਈ ਗੇਂਦਬਾਜ਼ੀ ਦੇ ਉਡਾਏ ਪਰਖ਼ਚੇ