(ਸਮਾਜ ਵੀਕਲੀ)
ਮਜ਼੍ਹਬਾਂ ਦੇ ਚੱਕਰ ਵਿੱਚ ਪੈ ਕੇ
ਕਿਸਾਨੀ ਸੰਘਰਸ਼ ਵੰਡੋ ਨਾ
ਇੱਕ ਦੂਜੇ ਦੇ ਧਰਮਾਂ ਤਾਈਂ
ਜਾਣ ਬੁੱਝ ਕੇ ਭੰਡੋ ਨਾ
ਰਾਜਨੀਤੀ ਦੇ ਚੱਕਰ ਦੇ ਵਿੱਚ
ਮਜਬੂਰਾਂ ਨੂੰ ਡੰਡੋ ਨਾ
ਹਥੌੜੀ ਕੱਟੜਤਾ ਵਾਲੀ ਨਾਲ
ਕਿਰਤ ਦੇ ਖੁਰਪੇ ਚੰਡੋ ਨਾ
ਧਰਮੀ ਲੋਕ ਅਨਪੜ੍ਹ ਬਿੰਦਰਾ
ਭੁੱਲ ਕੇ ਰਿਸ਼ਤੇ ਗੰਢੋ ਨਾ
ਬਿੰਦਰ (ਜਾਨ ਏ ਸਾਹਿਤ) ਇਟਲੀ