ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਹੜੇ ਲੋਕ ਕਸ਼ਮੀਰ ’ਚ ਨਫ਼ਰਤ ਫੈਲਾਉਣ ਤੇ ਵਿਕਾਸ ਦੇ ਕੰਮਾਂ ’ਚ ਅੜਿੱਕਾ ਪਾਉਣਾ ਚਾਹੁੰਦੇ ਹਨ, ਉਹ ਕਦੇ ਵੀ ਆਪਣੇ ਇਨ੍ਹਾਂ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਸਰਕਾਰ ਵੱਲੋਂ ਸ਼ੁਰੂ ਕੀਤੀ ਹਾਲੀਆ ਮਸ਼ਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਕਾਸ ਦੀ ਤਾਕਤ ਗੋਲੀਆਂ ਤੇ ਬੰਬਾਂ ਦੀ ਤਾਕਤ ਤੋਂ ਕਿਤੇ ਜ਼ੋਰਾਵਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਚੰਦਰਯਾਨ ਮਿਸ਼ਨ ਤੋਂ ‘ਨਿਸ਼ਚਾ ਤੇ ਨਿਡਰਤਾ’ ਦੇ ਦੋ ਸਭ ਤੋਂ ‘ਅਹਿਮ ਸਬਕ’ ਲਏ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਹਫ਼ਤੇ ਲਈ ਪਿੱਛੇ ਪੈਣ ਮਗਰੋਂ ਇਸਰੋ ਦੇ ਵਿਗਿਆਨੀਆਂ ਨੇ ਜਿਸ ਤਰੀਕੇ ਨਾਲ ਤਕਨੀਕੀ ਨੁਕਸ ਨੂੰ ਦੂਰ ਕਰਦਿਆਂ ਮਿਸ਼ਨ ਨੂੰ ਸਫ਼ਲ ਬਣਾਇਆ, ਉਹ ਲਾਮਿਸਾਲ ਹੈ। ਆਪਣੇ ਮਹੀਨਾਵਾਰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੂਨ ਵਿੱਚ ਕਰਵਾਏ ‘ਮੁੜ ਪਿੰਡਾਂ ਨੂੰ’ (ਬੈਕ ਟੂ ਵਿਲੇਜ) ਪ੍ਰੋਗਰਾਮ ਵਿੱਚ ਜੰਮੂ ਤੇ ਕਸ਼ਮੀਰ ਦੇ ਲੋਕਾਂ ਨੇ ਬੜੇ ਜੋਸ਼ ਨਾਲ ਸ਼ਮੂਲੀਅਤ ਕੀਤੀ। ਸਰਕਾਰੀ ਅਧਿਕਾਰੀਆਂ ਨੇ ਬੜੇ ਨਾਜ਼ੁਕ ਇਲਾਕਿਆਂ ਤੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜਾ ਕੇ ਮੁਕਾਮੀ ਮਿਸ਼ਨ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਆਏ ਹੜ੍ਹਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਬੰਧਤ ਰਾਜਾਂ ਦੀਆਂ ਸਰਕਾਰਾਂ ਬੜੀ ਤੇਜ਼ੀ ਨਾਲ ਲੋਕਾਂ ਤਕ ਰਾਹਤ ਪਹੁੰਚਾ ਰਹੀਆਂ ਹਨ। ਉਨ੍ਹਾਂ ਪਾਣੀ ਦੀ ਸੰਭਾਲ ਤੇ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਫ਼ਸਲਾਂ ਲਈ ਪ੍ਰੇਰਨ ਬਦਲੇ ਕ੍ਰਮਵਾਰ ਮੇਘਾਲਿਆ ਤੇ ਹਰਿਆਣਾ ਸਰਕਾਰਾਂ ਦੇ ਯਤਨਾਂ ਦੀ ਤਾਰੀਫ਼ ਕੀਤੀ।
HOME ਧਮਾਕੇ ਨਹੀਂ ਵਿਕਾਸ ਚਾਹੁੰਦੇ ਨੇ ਕਸ਼ਮੀਰ ਦੇ ਲੋਕ: ਮੋਦੀ