(ਸਮਾਜ ਵੀਕਲੀ)
ਪਾਈਆਂ ਗਲ ਵਿਚ ਪਾਟੀਆਂ ਲੀਰਾਂ ,
ਪੈਰੋਂ ਨੰਗੀ ਵਾਂਗ ਫ਼ਕੀਰਾਂ |
ਹੱਥ ਵਿੱਚ ਠੂਠਾ ਖਾਲੀ ਓਹਦੇ,
ਛਾਵੇਂ ਬਹਿ ਗਈ ਜੰਡ ਕਰੀਰਾਂ ।
ਵਾਸਤੇ ਬੈਠੀ ਪਾਵੇ ਰੱਬ ਨੂੰ,
ਗਲ ਚੋਂ ਰੱਬਾ ਲਾਹ ਵੇ ਜੱਬ ਨੂੰ ।
ਆ ਤੂੰ ਮੇਰੇ ਵੱਲੀਂ ਹੋ ਜਾ,
ਮੇਰਾ ਵੀ ਰੱਬ ਕਹਿਦਿਆਂ ਸਭ ਨੂੰ ।
ਤੈਨੂੰ ਨਹੀਂ ਦਿੱਸਦੀ ਸਾਡੀ ਕੁੱਲੀ ,
ਮੈਂ ਨਾ ਰੱਬਾ ਤੈਨੂੰ ਭੁੱਲੀ ।
ਵਿਚ ਕੁੱਲੀਆਂ ਤਿੱਖੀਆਂ ਧੁੱਪਾਂ,
ਹਵਾ ਵੀ ਬਣ ਹਨੇਰੀ ਝੁੱਲੀ ।
ਵੱਡੇ ਰੁਤਬੇ ਵੱਡੀਆਂ ਗੱਲਾਂ ,
ਮਹਿਲਾਂ ਮਾਰੀਆ ਉੱਚੀਆਂ ਮੱਲਾਂ।
ਮੇਰੇ ਲਈ ਵੀ ਖ਼ਜ਼ਾਨਾ ਦੱਬਿਐ ??
ਦੱਸ ਖਾਂ ਨੰਗੇ ਪੈਰੀ ਚੱਲਾਂ!!!!
ਚੁੱਪ ਵੱਟੀ ਕਿਉਂ ਨੀਵੀਂ ਪਾ ਲਈ ??
ਹੌਲੀ ਚੱਲਾਂ ਨਹੀਂ ਕਰਦੀ ਕਾਹਲੀ ।
ਛੇਤੀ ਦੱਸ ਖਾਂ ਆਟਾ ਵੀ ਮੰਗਣੈ,
ਬੇਬੇ ਚਿੰਤਾ ਕਰਦੀ ਹੋਊ ਵਾਹਲੀ ।
ਗੁਰਵੀਰ ਕੌਰ ਅਤਫ਼
ਛਾਜਲਾ (ਸੰਗਰੂਰ)
ਮੋ: 87259-62914