ਐਡੀਲੇਡ (ਸਮਾਜ ਵੀਕਲੀ) : ਦੱਖਣੀ ਆਸਟਰੇਲੀਆ ਦੇ ਟਰਾਂਸਪੋਰਟ ਮੰਤਰੀ ਸਟੀਫਨ ਨੌਲ, ਪ੍ਰਾਇਮਰੀ ਉਦਯੋਗ ਮੰਤਰੀ ਟਿਮ ਵਟਸਟੋਨ ਅਤੇ ਵਪਾਰ ਮੰਤਰੀ ਡੇਵਿਡ ਰਿਜ਼ਵੇ ਵੱਲੋਂ ਸਰਕਾਰ ਵੱਲੋਂ ਮੰਤਰੀਆਂ ਦੀ ਰਿਹਾਇਸ਼ ਲਈ ਖ਼ਰਚੇ ਜਾਂਦੇ ਭੱਤਿਆਂ ਦੀ ਦੁਰਵਰਤੋਂ ਸਬੰਧੀ ਘੁਟਾਲਿਆਂ ’ਚ ਘਿਰਨ ਮਗਰੋਂ ਸੰਸਦ ਦੀ ਮਰਿਆਦਾ ਬਹਾਲ ਰੱਖਦਿਆਂ ਮੰਤਰੀ ਮੰਡਲ ’ਚੋਂ ਦਿੱਤੇ ਅਸਤੀਫ਼ੀਆਂ ਨੂੰ ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਸਵੀਕਾਰ ਕਰ ਲਿਆ ਹੈ।
ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ, ਡਿਪਟੀ ਪ੍ਰੀਮੀਅਰ ਵਿੱਕੀ ਚੈਪਮੈਨ ਅਤੇ ਖਜ਼ਾਨਚੀ ਰੋਬ ਲੂਕਾਸ ਦੱਖਣੀ ਆਸਟਰੇਲੀਆ ਸਰਕਾਰ ਲਈ ਨਵੀਂ ਕੈਬਨਿਟ ਦੇ ਐਲਾਨ ਹੋਣ ਤੱਕ ਭ੍ਰਿਸ਼ਟਾਚਾਰ ਦੀ ਲਪੇਟ ਵਿੱਚ ਆਏ ਮੰਤਰੀਆਂ ਦੇ ਵਿਭਾਗਾਂ ਲਈ ਕੰਮ ਕਰਨਗੇ।