ਦੰਗਲ ਗਰਲ ਨੇ ਕਰਾਇਆ ਸਾਦਾ ਵਿਆਹ – ਨਾ ਡੀ.ਜੇ ਵੱਜਿਆ ਨਾ ਵਾਜਾ

ਦੰਗਲ ਗਰਲ ਅੰਤਰ-ਰਾਸ਼ਟਰੀ ਪਹਿਲਵਾਨ ਬਬੀਤਾ ਫੋਗਾਟ ਨੇ ਐਤਵਾਰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸਿਹਾਗ ਦੇ ਨਾਲ ਵਿਆਹ ਕਰਾ ਲਿਆ। ਬੀਬਤਾ ਫੋਗਾਟ ਦੁਆਰਾ ਬੜੇ ਹੀ ਸਾਦੇ ਢੰਗ ਨਾਲ ਵਿਆਹ ਕਰਾਇਆ ਗਿਆ। ਉੱਧਰ ਵਿਵੇਕ ਸਿਹਾਗ ਵੀ 21 ਲੋਕਾਂ ਦੀ ਬਰਾਤ ‘ਚ ਆਪਣੇ ਘਰਦਿਆਂ ਨੂੰ ਸ਼ਾਮਲ ਕਰ ਬਬੀਤਾ ਨੂੰ ਵਿਆਹੁਣ ਪਹੁੰਚਿਆ। ਬਲਾਲੀ ਪਿੰਡ ‘ਚ ਹੋਏ ਇਸ ਵਿਆਹ ‘ਚ ਬਬੀਤਾ ਤੇ ਸਿਹਾਗ ਦੇ ਪਰਿਵਾਰਕ ਮੈਂਬਰ ਤੇ ਕੁਝ ਪਿੰਡ ਦੇ ਲੋਕ ਮੌਜੂਦ ਸਨ।

ਇੱਕ ਅੰਤਰਰਾਸ਼ਟਰੀ ਪਹਿਲਵਾਨ ਬਬੀਤਾ ਫੋਗਾਟ ਵੱਲੋਂ ਆਪਣੇ ਵਿਆਹ ‘ਚ ਕੋਈ ਖਰਚਾ ਨਹੀਂ ਕੀਤਾ ਗਿਆ ਸਗੋਂ ਬਹੁਤ ਹੀ ਸਾਦੇ ਢੰਗ ਨਾਲ ਇਹ ਵਿਆਹ ਹੋਇਆ। ਜਿਸ ‘ਚ ਨਾ ਹੀ ਕੋਈ ਡੀ.ਜੇ ਵੱਜਿਆ ਅਤੇ ਨਾ ਹੀ ਵਾਜਾ। ਪਿੰਡ ਦੀਆਂ ਔਰਤਾਂ ਨੇ ਗੀਤ ਗਾ ਕੇ ਬਬੀਤਾ ਨੂੰ ਵਿਦਾ ਕੀਤਾ।

Previous articleਕਾਂਗਰਸੀ ਐਮ.ਐਲ.ਏ ‘ਤੇ ਭੀੜ ਨੇ ਕੀਤਾ ਹਮਲਾ, ਗੱਡੀ ਦੀ ਭੰਨਤੋੜ, ਭੱਜ ਕੇ ਬਚਾਈ ਜਾਨ
Next articleਅਹੁਦੇਦਾਰਾਂ ਦੇ ਕਾਰਜਕਾਲ ਲਈ ਅਦਾਲਤੀ ਮਨਜ਼ੂਰੀ ਲਵੇਗਾ ਬੀਸੀਸੀਆਈ