ਦੋ ਸ਼ਬਦ

(ਸਮਾਜ ਵੀਕਲੀ)

ਨਿਕਲਿਆ ਸ਼ਬਦ ਜ਼ੁਬਾਨ ਚੋਂ,
ਤੇ ਨਿਕਲਿਆ ਤੀਰ ਕਮਾਨ ਚੋਂ।
ਤੁਰ ਗਏ ਜੋ ਏਸ ਜਹਾਂਨ ਤੋਂ,
ਵਾਪਸ ਨਈਂ ਆਉਂਦੇ।
ਦੋ ਹੀ ਸ਼ਬਦ ਕਲੰਕਿਤ ਕਰਦੇ,
ਦੋ ਹੀ ਸ਼ਬਦ ਮਹਾਂਨ ਬਣਾਉਂਦੇ……

ਦੋ ਹੀ ਸ਼ਬਦ ਕਰੋਧੀ ਕਰਦੇ,
ਦੋ ਹੀ ਸ਼ਬਦ ਫ਼ਨਾ ਕਰ ਦਿੰਦੇ।
ਦੋ ਸ਼ਬਦ ਮਸਲੇ ਹੱਲ ਕਰਦੇ,
ਦੋ ਸ਼ਬਦ ਕੌਹਰਾਮ ਮਚਾਉਂਦੇ।
ਦੋ ਹੀ ਸ਼ਬਦ……….

ਦੋ ਸ਼ਬਦ ਹੀ ਜਿੰਦਗੀ ਨਰਕ ਬਣਾਵਣ,
ਦੋ ਸ਼ਬਦ ਹੀ ਸੂਲ਼ੀ ਚਾੜ੍ਹ ਦਿੰਦੇ ਨੇ।
ਦੋ ਹੀ ਸ਼ਬਦ ਮੁਆਫ਼ੀ ਦਿੰਦੇ,
ਦੋ ਹੀ ਸ਼ਬਦ ਆਜ਼ਾਦ ਕਰਾਉਂਦੇ।
ਦੋ ਹੀ ਸ਼ਬਦ………

ਦੋ ਸ਼ਬਦ ਜਿੰਦਗੀ ਦਿੰਦੇ ਨੇ,
ਦੋ ਸ਼ਬਦ ਹੀ ਜਿੰਦਗੀ ਖੋਹ ਲੈਂਦੇ ਨੇ।
ਦੋ ਸ਼ਬਦ ਸ਼ੈਤਾਨ ਬਣਾ ਦਿੰਦੇ ਨੇ,
ਦੋ ਸ਼ਬਦ ਇਨਸਾਨ ਬਣਾਉਂਦੇ।
ਦੋ ਹੀ ਸ਼ਬਦ……….

ਦੋ ਸ਼ਬਦ ਹਾਸੇ ਖੋਹ ਲੈਂਦੇ,
ਦੋ ਸ਼ਬਦ ਖੁਸ਼ੀਆਂ ਦਿੰਦੇ ਨੇ।
ਦੋ ਸ਼ਬਦ ਦਿਲ ਤੋੜ ਦਿੰਦੇ ਨੇ,
ਦੋ ਸ਼ਬਦ ਰੋਣੇ ਗਲ ਪਾਉਂਦੇ।
ਦੋ ਹੀ ਸ਼ਬਦ……….

ਦੋ ਸ਼ਬਦ ਮੁਰਦਾ ਕਰ ਦਿੰਦੇ,
ਦੋ ਸ਼ਬਦ ਗੁਲਾਮੀ ਤਹਿ ਕਰਦੇ ਨੇ।
ਦੋ ਸ਼ਬਦ ਬੰਦੇ ਦੀ ਅਣਖ਼ ਜਗਾਵਣ,
ਦੋ ਸ਼ਬਦ ਹੀ ਇਨਕਲਾਬ ਲਿਆਉਂਦੇ।
ਦੋ ਹੀ ਸ਼ਬਦ……….

ਨਰਕ ਸੁਰਗ ਦੇ ਝੂਠੇ ਕਿਸੇ,
ਅਜ਼ਾਬ ਬਣਾ ਦਿੰਦੇ ਨੇ ਜ਼ਿੰਦਗੀ।
ਦੋ ਸ਼ਬਦ ਅੰਧਕਾਰ ਚ ਰੱਖਦੇ,
ਦੋ ਸ਼ਬਦ ਹੀ ਮੁਕਤ ਕਰਾਉਂਦੇ।
ਦੋ ਹੀ ਸ਼ਬਦ……….

ਸ਼ਬਦਾਂ ਵਿੱਚ ਹੱਡੀ ਨਈਂ ਹੁੰਦੀ,
ਪਰ ਇਹ ਹੱਡੀਆਂ ਭੰਨ ਦਿੰਦੇ ਨੇ।
ਹਰਦਾਸਪੁਰੀ ਜ਼ਰਾ ਸੰਭਲ ਕੇ ਬੋਲੀ,
ਇਹ ਧਰਤੀ ਤੇ ਤੂਫ਼ਾਨ ਲਿਆਉਂਦੇ।
ਦੋ ਹੀ ਸ਼ਬਦ ਕਲੰਕਿਤ ਕਰਦੇ,
ਦੋ ਹੀ ਸ਼ਬਦ ਮਹਾਂਨ ਬਣਾਉਂਦੇ।

ਮਲਕੀਤ ਹਰਦਾਸਪੁਰੀ ਗਰੀਸ।
ਫੋਨ-00306947249768

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਸ.ਡੀ. ਕਾਲਜ ‘ਚ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਸੰਪੰਨ
Next article*ਅਮਨ ਅਰੋੜਾ ਨੇ ਸਰਕਾਰੀ ਵਿਦੇਸ਼ ਦੌਰੇ ਲਈ ਪੌਲਿਟੀਕਲ ਕਲੀਅਰੈਂਸ ਨਾ ਦੇਣ ਉਤੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾ*