ਸੁਣੋ ਸੁਣਾਵਾਂ ਕੌਮ ਦੇ ਲੋਕੋ, ਰਹਿਬਰਾਂ ਦਿੱਤਾ ਕੀ ਕੀ ਸੋਚੋ
ਕ੍ਰਾਂਤੀਕਾਰੀ ਸੋਚ ਨਾਲ ਸਤਿਗੁਰ ਨੇ ਜੋੜਿਆ ਸੀ
ਬੱਬਰ ਸ਼ੇਰ ਭੀਮ ਨੇ ਨੁਕਤੇ ਸਭ ਸਮਝਾਏ ਨੇ
ਗੁਰੂ ਰਵਿਦਾਸ ਦੀ ਬਾਣੀ ਮਾਰਗ ਦੱਸੇ ਹੱਕ ਸੱਚ ਦਾ
ਬਾਬਾ ਸਾਹਿਬ ਦੀ ਕਲਮ ਨੇ ਸਾਰੇ ਹੱਕ ਦੁਆਏ ਨੇ
ਕੌਮ ਲਈ ਕੁਰਬਾਨੀ ਜੋ ਦੋ ਰਹਿਬਰਾਂ ਕਰ ਦਿੱਤੀ
ਮੋਇਆਂ ਅੰਦਰ ਮੁੜਕੇ ਜਿਉਣ ਦੀ ਜੁਅੱਰਤ ਭਰ ਦਿੱਤੀ
ਲਿਖਤਾਂ ਵਿਚ ਨਹੀਂ ਸਿਫ਼ਤਾਂ ਕਦੇ ਸਮੋਈਆਂ ਜਾਣਗੀਆਂ
ਜੋ ਸਾਡੇ ਤੇ ਰਹਿਬਰਾਂ ਦੋਨਾਂ ਕਰਮ ਕਮਾਏ ਨੇ
ਗੁਰੂ ਰਵਿਦਾਸ ਦੀ . . . . . .
ਮੱਥਾ ਲਾ ਕੇ ਹਾਕਮ ਧਿਰਾਂ ਨੂੰ ਪੜਨੇ ਪਾਇਆ ਸੀ
ਬਾਣੀ ਅਤੇ ਕਾਨੂੰਨ ਨਾਲ ਦੋਨਾਂ ਸਮਝਾਇਆ ਸੀ
ਭਗਤ ਸ਼ਕਤੀ ਦਾਤ ਅਸਾਂ ਨੂੰ ਮਿਲੀ ਵਿਰਾਸਤ ਚੋਂ
ਝਾੜੂ ਖੋਕੇ ਹੱਥੀਂ ਭੀਮ ਨੇ ਪੈੱਨ ਫੜਾਏ ਨੇ
ਗੁਰੂ ਰਵਿਦਾਸ ਦੀ . . . . . .
ਨਾ ਤੀਰਾਂ ਤਲਵਾਰਾਂ ਦੀ ਜੰਗ ਲੜੀ ਵਿਚਾਰਾਂ ਦੀ
ਦੋਹਾਂ ਮੁਹਰੇ ਇਕ ਨਾ ਚੱਲੀ ਸੀ ਸਰਕਾਰਾਂ ਦੀ
ਕੌਮ ਲਈ ਇਤਿਹਾਸ ਰਹਿਬਰਾਂ ਐਸਾ ਰਚਿਆ ਏ
ਜਿਸ ਵਿਚ ਉਨਾ ਨੇ ਕੌਮ ਦੇ ਸਾਰੇ ਰੋਗ ਮਿਟਾਏ ਨੇ
ਗੁਰੂ ਰਵਿਦਾਸ ਦੀ . . . . . .
‘ਚੁੰਬਰਾ’ ਲੱਖ ਪ੍ਰਣਾਮ ਪੁਰਖਿਆਂ ਨੂੰ ਤੂੰ ਕਰਦਾ ਰਹੀਂ
ਇੰਨਾਂ ਦੀ ਹਾਮੀ ਮੋਹਣ ਬੰਗੜ ਦੇ ਵਾਂਗੂ ਭਰਦਾ ਰਹੀਂ
ਇਨਾਂ ਦੇ ਵਰਗਾ ਦਰਦੀ ਕੌਮ ਦਾ ਕਿਹੜਾ ਸੀ
ਜਿਨਾਂ ਨੇ ਜੀਵਨ ਆਪਣੇ ਕੌਮ ਦੇ ਲੇਖੇ ਲਾਏ ਨੇ
ਗੁਰੂ ਰਵਿਦਾਸ ਦੀ . . . . . .
ਲੇਖਕ : ਕੁਲਦੀਪ ਚੁੰਬਰ, ਸ਼ਾਮਚੁਰਾਸੀ, ਹੁਸ਼ਿਆਰਪੁਰ, 98151-37254
email : kuldeepchumber੭0gmail.com