“ਦੋ ਮੋਰ ਹੀ ਸਹੀ……”

ਗੁਰਵੀਰ ਕੌਰ ਅਤਫ਼
(ਸਮਾਜ ਵੀਕਲੀ)
ਰੀਝਾਂ ਕਰਦੇ ਤੂੰ ਪੂਰੀਆਂ,
ਵੇ ਪਈਆਂ ਜੋ ਅਧੂਰੀਆਂ,
ਤੂੰ ਕਰ ਥੋੜ੍ਹੀ ਗੌਰ ਤਾਂ ਸਹੀ ।
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ,
ਵੇ  ਲੈਦੇ  ਦੋ  ਮੋਰ  ਹੀ  ਸਹੀ ।
ਸਾਡੇ ਚਾਵਾਂ ਨੂੰ ਹੁਲਾਰਾ ਦੇਣ ਵਾਸਤੇ,
ਵੇ ਗੁੰਦ ਦੇ ਤੂੰ ਰੱਸੇ  ‘ਤੇ। ਚੁੰਨੀ ।
ਚਾਵਾਂ ਸਾਡਿਆਂ ਨੂੰ ਮੁੱਠੀ ਵਿੱਚ ਕੱਸ ਕੇ ,
ਨਾ  ਹਾੜਾ  ਆਟੇ  ਵਾਂਗਰ  ਗੁੰਨੀ ।
ਮੈਂ ਸੁਣ ਲਉ ਆਵਾਜ਼ਾਂ ਸੱਤਰੰਗੀਆਂ ,
ਵੇ  ਤੇਰੇ  ਭਾਅ ਦਾ  ਸ਼ੋਰ  ਹੀ ਸਹੀ ।
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ,
ਵੇ  ਲੈਦੇ  ਦੋ  ਮੋਰ  ਹੀ  ਸਹੀ।
ਤੰਦਾਂ ਮੋਹ ਦੀਆਂ ਉਨ੍ਹਾਂ ਸੰਗ ਪੱਕੀਆਂ ,
ਨਾ ਹਾੜਾ  ਮਾਹੀਏ  ਲਵੀਂ  ਪਿੰਜਰੇ ।
ਮੇਰੇ ਕੋਲੋਂ ਨਹੀਂ ਉਡਾਰੀ ਉੱਚੀ ਮਾਰਦੇ ,
ਭਾਵੇਂ  ਨਾ  ਮੈਂ ਲਵਾ  ਜਿੰਦਰੇ ।
ਸੋਹਣੇ ਪੈਰਾਂ ਵਿੱਚ ਪਾਉਣੀ ਆ ਮੈਂ ਮਾਲਾ,
ਵੇ  ਚਿੱਤ  ਬੜਾ  ਕਾਹਲਾ ।
ਤੇਰੇ ਭਾਅ ਦੀ ਡੋਰ ਹੀ ਸਹੀ ,
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ ,
ਵੇ  ਲੈਦੇ  ਦੋ  ਮੋਰ  ਹੀ ਸਹੀ ।
ਨਿੱਕੇ ਚਾਵਾਂ ਨੂੰ ਖੰਭ ਵੱਡੇ ਲਾਵੀਂ ,
ਨਾ  ਕੱਟਣੇ  ਦਾ  ਕੰਮ  ਤੂੰ ਕਰੀ ।
ਚੋਗਾ ਪਾਇਆ ਕਰੂ ਮੈਂ ਦੋ ਵੇਲੇ,
ਕਟੋਰੇ  ਚੰਨਾਂ ਪਾਣੀ  ਦੇ  ਭਰੀ ।
ਕਾਲੀ ਘਟਾ ਵੇਖ ਨਾਲ ਮੇਰੇ ਨੱਚਣੇ,
ਵੇ  ਕਣੀਆਂ ‘ਚ ਚੜੂ  ਲੋਰ  ਜਿਹੀ ।
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ ,
ਵੇ  ਲੈਦੇ  ਦੋ  ਮੋਰ  ਹੀ  ਸਹੀ।
 ਗੁਰਵੀਰ ਕੌਰ ਅਤਫ਼
 ਛਾਜਲਾ (ਸੰਗਰੂਰ)
 ਮੋ: 87259-62914
Previous articleਜਿਲ੍ਹੇ ਦੇ 132 ਹਾਈ ,ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦੀ ਆਮਦ ਲਈ ਤਿਆਰ ਬਰ ਤਿਆਰ
Next articleरेल कोच फैक्‍टरी, में रेलवे सुरक्षा बल द्वारा सर्च अभियान में चोरी के सामान सहित 1 व्‍यक्ति गिरफ्तार