(ਸਮਾਜ ਵੀਕਲੀ)- ਬੀਤੇ ਦਿਨੀਂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸੇਖਾ ਖ਼ੁਰਦ ਪਿੰਡ ਦੇ ਸਰਪੰਚ ਦੇ ਲੜਕੇ ਨੇ ਦਿਨ ਦਿਹਾੜੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਗਰੀਬ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਅਮਨਪ੍ਰੀਤ ਕੌਰ ਤੇ ਕਮਲਪ੍ਰੀਤ ਕੌਰ 19 ਸਾਲ ਅਤੇ 24 ਸਾਲ ਨੂੰ ਕਤਲ ਕਰ ਦਿੱਤਾ ਸੀ ।
ਕਾਂਗਰਸੀ ਸਰਪੰਚ ਦੇ ਲੜਕੇ ਗੁਰਬੀਰ ਸਿੰਘ ਵਲੋਂ ਚੌਧਰ ਅਤੇ ਰਾਜਸੀ ਸੱਤਾ ਦੇ ਨਸ਼ੇ ਵਿੱਚ ਦੋ ਭੈਣਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕਰਦੀ ਹੈ।
ਜਦੋਂ ਤੱਕ ਵੋਟ ਬੈਂਕ ਪੱਕੀ ਬਣਾਉਣ ਖਾਤਰ ਜਰਾਇਮ ਪੇਸ਼ਾਂ ਲੋਕਾਂ ਨੂੰ ਜ਼ੁਰਮ ਕਰਨ ਦੀ ਖੁੱਲੇ ਆਮ ਹੱਲਾਸ਼ੇਰੀ ਦੇਣ ਵਾਲੇ ਰਾਜਨੀਤੀਕ ਅਖੌਤੀ ਆਗੂ ਦੇਸ਼ ਦੀ ਪਾਰਲੀਮੈਂਟ ਅਤੇ ਵੱਖ ਵੱਖ ਸੂਬਿਆਂ ਦੀਆ ਵਿਧਾਨ ਸਭਾਵਾਂ ਅੰਦਰ ਆਉਦੇ ਰਹਿਣਗੇ, ਉਦੋਂ ਤੱਕ ਅਯਾਸ਼ ਕਿਸਮ ਦੇ ਭੂਤਰੇ ਹੈਵਾਨ ਲੋਕ ਧੀਆਂ ਭੈਣਾਂ ਦੀ ਇੱਜਤਾਂ ਨੂੰ ਹੱਥ ਪਾਉਣ ਵਾਲੀਆਂ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀਆ ਰਹਿਣਗਾਂ । ਰਾਜਨੀਤਕ ਲੋਕਾਂ ਅਤੇ ਸਰਕਾਰੀ ਮਸ਼ੀਨਰੀ ਦੇ ਲਿਹਾਜੂ ਵਤੀਰੇ ਕਾਰਨ ਅਜਿਹੇ ਦਰਿੰਦਿਆਂ ਦੇ ਹੋਸਲੇ ਬੁਲੰਦ ਹੁੰਦੇ ਹਨ।
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਇਸ ਘਿਨੌਣੇ ਕਤਲ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕਰਦੀ ਹੈ ।
-ਭਗਵੰਤ ਸਿੰਘ
ਬਰਮਿੰਘਮ ਬ੍ਰਾਂਚ ਸਕੱਤਰ
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ