(ਸਮਾਜ ਵੀਕਲੀ)
ਪਹਿਲਾਂ ਤੋਂ ਟਿੱਚ ਸਮਝਣ, ਗਰੀਬਾਂ ਨੂੰ ਅਮੀਰ।
ਮਾਰਨ ਉਹਨਾਂ ਦੇ ਸਦਾ, ਉਹ ਗੁੱਸੇ ਦੇ ਤੀਰ।
ਘਪਲੇ, ਘੁਟਾਲੇ ਕਰਕੇ, ਨੇਤਾ ਜਾਂਦੇ ਭੱਜ।
ਫਿਰ ਹਾਕਮ ਨਾਲ ਰਲ ਕੇ, ਸੱਭ ਕੁਝ ਲੈਂਦੇ ਕੱਜ।
ਕਲ੍ਹ ਤੱਕ ਬਣਾਂਦੇ ਰਹੇ, ਮੰਦਰ ਜਿਹੜੇ ਹੱਥ।
ਉਹ ਦੁਆ ਨਹੀਂ ਕਰ ਸਕਦੇ, ਉੱਥੇ ਜਾ ਕੇ ਅੱਜ।
ਤੇਰੇ ਜਹੇ ਹੋਰ ਬੜੇ, ਇਸ ਦੁਨੀਆਂ ਦੇ ਵਿੱਚ।
ਘਰ ਤੋਂ ਬਾਹਰ ਨਿਕਲ ਕੇ, ਤੈਨੂੰ ਪੈਣੇ ਦਿੱਸ।
ਆਪਣੇ ਜੋਗਾ ਹੋਣ ਲਈ, ਉੱਠ ਹੰਭਲਾ ਮਾਰ।
ਨਹੀਂ ਤਾਂ ਭਾਰੂ ਰਹਿਣਗੇ, ਤੇਰੇ ਤੇ ਹੱਕਮਾਰ।
ਹਾਰ ਪਿੱਛੋਂ ਜਿੱਤ ਮਿਲੂ, ਛੱਡੀਂ ਨਾ ਤੂੰ ਆਸ।
ਮਹਿਕ ਉੱਠੇਗਾ ਇਕ ਦਿਨ, ਤੇਰਾ ਮੁੱਖ ਉਦਾਸ।
ਮੰਜ਼ਲ ਕਦੇ ਨਾ ਮਿਲਦੀ, ਰੋਣ ਧੋਣ ਦੇ ਨਾਲ।
‘ਮਾਨ’ ਇਸ ਨੂੰ ਪਾਣ ਲਈ, ਪਏ ਵਧਾਣੀ ਚਾਲ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਨਗਰ) 9915803554