ਦੋਸਤੀ

ਮਨਦੀਪ ਖਾਨਪੁਰੀ

(ਸਮਾਜ ਵੀਕਲੀ)-ਸਕੂਲ ਦੇ ਵਿਚ ਉਗੇ ਬੋਹੜ ਥੱਲੇ ਮਾਸਟਰ ਸੁੰਦਰ ਲਾਲ ਨੇ ਪੰਜਵੀਂ ਦੀ ਜਮਾਤ ਲਗਾਈ ਹੋਈ ਸੀ । ਸਾਰੇ ਬੱਚੇ ਬਸਤਿਆਂ ਦੇ ਉੱਪਰ ਕਿਤਾਬਾਂ ਖੋਲ੍ਹ ਕੇ ਬੈਠੇ ਹੋਏ ਸਨ। ਬੱਚਿਆਂ ਦੀ ਕਤਾਰ ਦੇ ਸਭ ਤੋਂ ਮੂਹਰੇ ਚੰਦਨ ,ਹਰਨਾਮ ਤੇ ਕੁਲਜੀਤਾ ਜੋ ਕਿ ਪੱਕੇ ਆੜੀ ਸਨ , ਮਾਸਟਰ ਜੀ ਦੀਆਂ ਗੱਲਾਂ ਨੂੰ ਬੜੇ ਅਦਬ ਨਾਲ ਸੁਣ ਰਹੇ ਸਨ। ਜਦੋਂ ਸਬਕ ਮੁੱਕਿਆ ਤਾਂ ਮਾਸਟਰ ਜੀ ਨੇ ਬੱਚਿਆਂ ਨਾਲ ਉਨ੍ਹਾਂ ਦੇ ਭਵਿੱਖ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਉਨ੍ਹਾਂ ਦੇ ਟੀਚਿਆਂ ਬਾਰੇ ਪੁੱਛ ਰਹੇ ਸਨ , ਸਭ ਤੋਂ ਮੂਹਰੇ ਬੈਠੇ ਜਦੋਂ ਚੰਦਨ ਤੋਂ ਪੁੱਛਿਆ, “ਅੱਛਾ ! ਫਿਰ ਬੱਚੇ ,ਤੂੰ ਜ਼ਿੰਦਗੀ ਵਿੱਚ ਕੀ ਬਣੇਗਾ”? ਕਹਿੰਦਾ “ਮਾਸਟਰ ਜੀ ਮੈਂ ਤਾਂ ਫ਼ੌਜੀ ਬਣਾਂਗਾ” ਸ਼ਾਬਾਸ਼! ਬੱਚੇ , ਚੱਲ ਹੁਣ ਤੂੰ ਦੱਸ ਹਰਨਾਮ ਤੂੰ ਖੜ੍ਹਾ ਹੋ ਤੂੰ ਕੀ ਬਣੇਂਗਾ? ਮਾਸਟਰ ਜੀ ਮੈਂ ਡਰਾਈਵਰ ਬਣਾਂਗਾ। ਅੱਛਾ! ਠੀਕ ਐ , ਕੁਲਜੀਤੇ ਤੂੰ ਫਿਰ ਕੀ ਬਣੇਗਾ” ਮਾਸਟਰ ਜੀ ਮੈਂ ਤਾਂ ਇਕ ਵੱਡਾ ਡਾਕਟਰ ਬਣਾਂਗਾ “। ਮਾਸਟਰ ਜੀ ਹੱਸ ਪਏ ਤੇ ਬੋਲੇ, ਕਹਿੰਦੇ ਓਦਾਂ ਤਾਂ ਤੁਸੀਂ ਹਰ ਵੇਲੇ ਇੱਕੋ ਥਾਲੀ ਚ ਖਾਂਦੇ ਤੇ ਇਕੱਠੇ ਖੇਡਦੇ ਹੋ, ਪਰ ਹੁਣ ਤੁਸੀਂ ਅਲੱਗ ਅਲੱਗ ਹੋ ਤੁਰੇ ਮੈਨੂੰ ਤਾਂ ਲੱਗਦਾ ਸੀ, ਤਿੰਨਾਂ ਦੀ ਰੈਅ ਹੋਵੇਗੀ, ਸਰ ਅਸੀਂ ਤਾਂ ਤਿੰਨਾਂ ਨੇ ਆ ਹੀ ਬਣਨਾ। ਕਿਉਂ ਓਏ ! ਹਰਨਾਮੇ ,” ਮਾਸਟਰ ਜੀ ਗੱਲ ਪਤਾ ਕੀ ਆ ਜੀ, ਜਦੋਂ ਚੰਦਨ ਫ਼ੌਜੀ ਬਣੂੰਗਾ ਜੇ ਉਹਦੇ ਕਦੇ ਗੋਲੀ ਵੱਜ ਗਈ ਤਾਂ ਮੈਂ ਡਰਾਈਵਰ ਹੋਵਾਂਗਾ, ਉਸ ਨੂੰ ਜਲਦੀ ਜਲਦੀ ਹਸਪਤਾਲ ਲੈ ਕੇ ਆਵਾਂਗਾ । ਉੱਥੇ ਮੌਜੂਦ ਕੁਲਜੀਤਾ ਡਾਕਟਰ ਹੋਵੇਗਾ ਤੇ ਚੰਦਨ ਦਾ ਇਲਾਜ ਕਰੇਗਾ। ਅਸੀਂ ਕਿਸੇ ਵੀ ਕੀਮਤ ਤੇ ਆਪਣੀ ਦੋਸਤੀ ਨੂੰ ਗਵਾਉਣਾ ਨਹੀਂ ਚਾਹੁੰਦੇ । ਬੱਚਿਆਂ ਦੀ ਭੋਲੀ ਜਿਹੀ ਤੇ ਦਿਲ ਨੂੰ ਟੁੰਬਣ ਵਾਲੀ ਗੱਲ ਸੁਣ ਕੇ ਕੁਝ ਸਮੇਂ ਲਈ ਮਾਸਟਰ ਜੀ ਵੀ ਖਾਮੋਸ਼ ਹੋ ਗਏ ॥

ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਪੀੜਤ:-
Next articleਸਖੀ ਸਰਵਰ ਪੀਰ ਲਾਲਾਂ ਵਾਲਾ ਦਾ ਸਲਾਨਾ ਮੇਲਾ 1, 2 ਅਤੇ 3 ਮਾਰਚ ਨੂੰ