(ਸਮਾਜ ਵੀਕਲੀ)
ਦੋਨੋ ਵਕਤ ਦਾ ਖਾਕੇ ਅਨਾਜ ਮੇਰਾ
ਦੋਨੋ ਵਕਤ ਦਾ ਖਾਕੇ ਅਨਾਜ ਮੇਰਾ
ਤੂੰ ਕਰੇ ਹਰਾਮ ਪਈ ਦਿੱਲੀਏ ਨੀ
ਹੁਣ ਆਈ ਤੇ ਆ ਗਿਆ ਅੰਨ ਦਾਤਾ
ਤੈਨੂੰ ਦਿਖਾਓੂ ਅੰਜਾਮ ਹੁਣ ਦਿੱਲੀਏ ਨੀ
ਜਿੰਨਾ ਖ਼ਾਤਰ ਅਜ਼ਾਦੀਆਂ ਮਾਣਦੀ ਏ
ਭੁੱਲ ਗਈਏਂ ਸਲਾਮ ਹੁਣ ਦਿੱਲੀਏ ਨੀ
ਸ਼ੇਰ ਕੋਮ ਕਿਸਾਨ ਇਕ ਮੁੱਠ ਹੋਕੇ
ਤੈਨੂੰ ਲਾਊ ਕੜਿੱਕੀ ਹੁਣ ਬਿੱਲੀਏ ਨੀ
ਵਰਖਾ ਦੀ ਬੂੰਦ ਬਣ ਮਿਲਾਂ
ਵਰਖਾ ਦੀ ਬੂੰਦ ਬਣ ਮਿਲਾਂ ਜਾਂ ਜਮੀਨ ਨਾਲ
ਬਖੇਰਦੀ ਹਾਂ ਖੁਸਬੂ ਇਨਸਾਨ ਤੇਰੇ ਲਈ
ਮੈਂ ਹਮੇਛਾ ਹੀ ਕੀਤੀ ਮੁਹੱਬਤ ਤੇਰੇ ਨਾਲ
ਕਤਰਾ ਕਤਰਾ ਸਾਂਭਦੀ ਜਹਾਨ ਤੇਰੇ ਲਈ
ਜਦ ਵੀ ਮਹਿਸੂਸ ਕਰੇ ਹਾੜ ਨੂੰ ਜਾਂ ਮਾਗ ਨੂੰ
ਤਾਸੀਰ ਬਦਲ ਲੈਂਦੀ ਹਾਂ ਮੈਂ ਜਾਨ ਤੇਰੇ ਲਈ
ਇਹ ਦੇਸ਼ ਦੇ ਧ੍ਰੋਹੀ ਸੁੱਟ ਦੇਵਾਂਗੀ ਮੈਂ ਚਰਨਾ ਚ
ਮੈਂ ਕੁਦਰਤ ਹਾਂ ਖੜਾਂਗੀ ਕਿਰਸਾਨ ਤੇਰੇ ਲਈ
ਰਾਜ” ਰੱਖ ਹੋਸਲਾ ਬੁਲੰਦ ਕਰ ਆਵਾਜ ਤੂੰ
ਬ੍ਰਹਿਮੰਡ ਤੇਰੇ ਨਾਲ ਖੜਾ ਤੇਰੀ ਸ਼ਾਨ ਬਾਨ ਲਈ