ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਸਾਢੇ ਚਾਰ ਲੱਖ ਟੱਪੀ

ਨਵੀਂ ਦਿੱਲੀ, (ਸਮਾਜਵੀਕਲੀ):  ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 15,968 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 4,56,183 ਹੋ ਗਈ ਜਦਕਿ 465 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 14,476 ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 1,83,022 ਸਰਗਰਮ ਕੇਸ ਹਨ ਜਦਕਿ ਹੁਣ ਤੱਕ 2,58,684 ਮਰੀਜ਼ ਠੀਕ ਹੋਏ ਹਨ। ਦੇਸ਼ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 56.71 ਫੀਸਦ ਹੋ ਗਈ ਹੈ।

ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ। ਸਿਹਤ ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਹਾਰਾਸ਼ਟਰ ’ਚ ਹੁਣ ਤੱਕ 6,531, ਦਿੱਲੀ ’ਚ 2,301, ਗੁਜਰਾਤ ’ਚ 1,710, ਤਾਮਿਲ ਨਾਡੂ ’ਚ 833, ਯੂਪੀ ’ਚ 588, ਪੱਛਮੀ ਬੰਗਾਲ ’ਚ 580, ਮੱਧ ਪ੍ਰਦੇਸ਼ ’ਚ 525, ਹਰਿਆਣਾ ’ਚ 178, ਜੰਮੂ ਕਸ਼ਮੀਰ ’ਚ 87, ਹਿਮਾਚਲ ਪ੍ਰਦੇਸ਼ ’ਚ 7, ਚੰਡੀਗੜ੍ਹ ’ਚ 6 ਮੌਤਾਂ ਹੋ ਚੁੱਕੀਆਂ ਹਨ।

Previous articlePompeo declares Jio ‘clean’ for spurning Huawei gear, blocking Chinese intelligence
Next articleTrump says ‘probably’ sending US troops from Germany to Poland