ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਨੇ ਅੱਜ ਕਿਹਾ ਕਿ ਦੋ ਜਨਵਰੀ ਨੂੰ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਟੀਕਾਕਰਨ ਦਾ ਅਭਿਆਸ ਕੀਤਾ ਜਾਵੇਗਾ। ਇਹ ਕਵਾਇਦ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ’ਚ ਘੱਟ ਤੋਂ ਘੱਟ ਤਿੰਨ ਥਾਵਾਂ ’ਤੇ ਕੀਤੇ ਜਾਣ ਦੀ ਤਜਵੀਜ਼ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੁਝ ਸੂਬਿਆਂ ’ਚ ਇਹ ਕਵਾਇਦ ਅਜਿਹੇ ਜ਼ਿਲ੍ਹਿਆਂ ’ਚ ਕੀਤੀ ਜਾਵੇਗੀ ਜਿੱਥੇ ਪਹੁੰਚ ਸੌਖੀ ਨਹੀਂ ਹੈ ਅਤੇ ਸਾਜ਼ੋ-ਸਾਮਾਨ ਸਬੰਧੀ ਸਹੂਲਤਾਂ ਦਾ ਪ੍ਰਬੰਧ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਤੇ ਕੇਰਲਾ ਆਪਣੀਆਂ ਰਾਜਧਾਨੀਆਂ ਤੋਂ ਇਲਾਵਾ ਵੱਡੇ ਸ਼ਹਿਰਾਂ ’ਚ ਟੀਕਾਕਰਨ ਦਾ ਅਭਿਆਸ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਯੂਟੀਜ਼ ਨੂੰ ਕਰੋਨਾ ਦੇ ਟੀਕਾਕਰਨ ਲਈ ਅਭਿਆਸ ਸ਼ੁਰੂ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਹੈ।
HOME ਦੇਸ਼ ਭਰ ’ਚ ਕਰੋਨਾ ਟੀਕਾਕਰਨ ਦਾ ਅਭਿਆਸ ਭਲਕੇ