ਬਠਿੰੰਡਾ (ਸਮਾਜ ਵੀਕਲੀ) ਹਰਪ੍ਰੀਤ ਸਿੰਘ ਬਰਾੜ : ਲੋੜਵੰਦ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਮੋਹਰੀ ਰਹਿਣ ਵਾਲੇ ਅਤੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਣ ਵਾਲੇ, ਭਾਰਤ ਸਰਕਾਰ ਦੇ (ਸਿੱਖਿਆ ਵਿਭਾਗ) ਕੇਂਦਰੀ ਵਿਦਿਆਲਯਾ ਦੇ ਸੀਨੀਅਰ ਸਕੱਤਰੇਤ ਸ਼੍ਰੀ ਸੇਵਾ ਸਿੰਘ ਬਰਾੜ ਦਾ ਮੰਨਣਾ ਹੈ ਕਿ ਅਸੀਂ ਸਮਾਜ ਤੋਂ ਬਹੁਤ ਕੁਝ ਲਿਆ ਹੈ ਪਰ ਹੁਣ ਸਮਾਜ ਨੂੰ ਕੁਝ ਵਾਪਸ ਦੇਣ ਦਾ ਸਮਾਂ ਆ ਗਿਆ ਹੈ। ਚਾਹੇ ਸਮਾਜਕ ਖੇਤਰ ਹੋਵੇ, ਧਾਰਮਕ ਖੇਤਰ, ਸੰਸਕ੍ਰਿਤਕ ਖੇਤਰ ਜਾਂ ਖੇਡਾਂ ਦਾ ਖੇਤਰ ਹੋਵੇ ਸਾਨੂੰ ਹਮੇਸ਼ਾ ਅੱਗੇੇ ਵਧਦੇ ਰਹਿਣ ਦੇ ਮੰਤਰ ਨੂੰ ਮੰਨਦੇ ਹੋਏ ਆਪਣੇ ਕੰਮ ਨੂੰ ਪੂਰੀ ਲਗਨ ਅਤੇ ਸਮਰਪਣ ਭਾਵ ਦੇ ਨਾਲ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਅਤੇ ਦੇਸ਼ ਦੀ ਸੇਵਾ ਦੇ ਨਾਲ—ਨਾਲ ਪੂਰੀ ਦੁਨੀਆਂ ਦੇ ਭਲੇ ਲਈ ਸਮਾਜ ਦੇ ਹਰ ਇਕ ਮਨੁੱਖ ਨੂੰ ਆਪਣੇ—ਆਪਣੇ ਪੱਧਰ ‘ਤੇ ਕੰਮ ਕਰਨਾ ਜਰੂਰੀ ਹੈੇ।
ਸ਼੍ਰੀ ਬਰਾੜ ਦਾ ਇਹ ਵੀ ਮੰਨਣਾ ਹੈ ਕਿ ਇਹ ਇਕ ਸੱਚ ਹੈ ਕਿ ਦੁੱਖ ਮਨੁੱਖ ਵੱਲੋਂ ਕੀਤੇ ਗਏ ਕਰਮਾਂ ਤੋਂ ਹੀ ਪੈਦਾ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਕੁਦਰਤ ਦੇ ਨਾਲ ਛੇੜਖਾਨੀ, ਕੁਦਰਤੀ ਵਸੀਲਿਆਂ ਦੀ ਦੁਰਦਸ਼ਾ ਜਿਵੇਂ ਪਾਣੀ ਦੀ ਬਰਬਾਦੀ ,ਜੀਵ ਹੱਤਿਆ, ਧਰਤੀ ਨੂੰ ਗੰਦਿਆਂ ਕਰਨਾ ਆਦਿ ਹੀ ਮਹਾਂਮਾਰੀ ਦਾ ਕਾਰਨ ਬਣ ਰਹੇ ਹਨ।ਉਨ੍ਹਾ ਅੱਗੇ ਦੱਸਿਆ ਕਿ ਲਾਕਡਾਊਨ ਦੌਰਾਨ ਚੰਗੇ ਕਰਮ ਅਤੇ ਸਿਹਤਮੰਦ ਜਿੰਦਗੀ ਦੇ ਨਿਯਮਾਂ ਨੂੰ ਮੰਨਣ ਦੇ ਨਾਲ—ਨਾਲ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਦਾ ਪਾਲਣ ਕਰਨਾ ਵੀ ਬਹੁਤ ਜਰੂਰੀ ਹੈ।
ਗੱਲਬਾਤ ਖ਼ਤਮ ਕਰਦਿਆਂ ਸ਼੍ਰੀ ਬਰਾੜ ਨੇ ਕਿਹਾ ਕਿ ਸਾਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਵਿਚ ਜੁੜੇ ਸਿਹਤ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ, ਸਫਾਈ ਕਰਮੀਆਂ, ਮੀਡੀਆ ਅਤੇ ਰਾਹਤੇ ਅਮਲੇ ਦੇ ਮੈਂੱਬਰ ਇਸ ਮੁਸ਼ਕਿਲ ਦੀ ਘੜੀ ਵਿਚ ਸੱਚੇ ਸਿਪਾਹੀਆਂ ਵਾਂਗ ਡਟੇ ਹੋਏ ਹਨ। ਸਾਨੂੰ ਇਹਨਾਂ ਸਾਰਿਆਂ ਦਾ ਸਾਥ ਦੇਣ ਦੇ ਨਾਲ ਸਤਿਕਾਰ ਵੀ ਕਰਨਾ ਚਾਹੀਦਾ ਹੈ।ਸ਼੍ਰੀ ਬਰਾੜ ਨੇ ਸਮਾਜ ਸੇਵਾ ਵਿਚ ਅੱਗੇ ਆ ਕੇ ਕੰਮ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ।ਇਹ ਦੱਸਣਯੋਗ ਹੈ ਕਿ ਸ਼੍ਰੀ ਬਰਾੜ ਆਪਣੇ ਰੁਝੇਂਵਿਆਂ ਵਿਚੋਂ ਸਮਾਂ ਕੱਢ ਕੇ ਆਮ ਲੋਕਾਂ ਨੂੰ ਲੌਕਡਾਊਨ ਦਾ ਪਾਲਣ ਕਰਨ ਦੇ ਨਾਲ ਸਰਕਾਰ ਵੱਲੋਂ ਜਾਰੀ ਹਦਾਇਤਾਂ ਨਾਲ ਵੀ ਜਾਣੂ ਕਰਵਾਉਂਦੇ ਰਹਿੰਦੇ ਹਨ।