ਦੇਸ਼ ਦੇ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਲੰਗਰ ਲਗਾਉਣ ਵਾਲੇ ਜਥੇਦਾਰ ਸਵਰਨ ਸਿੰਘ ਸੈਦਪੁਰ ਨਹੀਂ ਰਹੇ

ਫੋਟੋ ਕੈਪਸ਼ਨ-ਜਥੇਦਾਰ ਸਵਰਨ ਸਿੰਘ ਸੈਦਪੁਰ ਦੀ ਫਾਇਲ ਫੋਟੋ।

ਧਾਰਮਿਕ,ਸਮਾਜਿਕ ਤੇ ਰਾਜਨੀਤਕ ਆਗੂਆਂ ਵਲੋਂ ਗਹਿਰੇ ਦੁਖ ਦਾ ਪ੍ਰਗਟਾਵਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਮੁਖ ਸੇਵਾਦਾਰ ਜਥੇਦਾਰ ਸਵਰਨ ਸਿੰਘ ਸੈਦਪੁਰ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ। ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਿਰੰਤਰ ਚਲਾਈ ਗਈ ਲੰਗਰਾਂ ਦੀ ਸੇਵਾ ਨੂੰ ਅੱਗੇ ਤੋਰਦਿਆਂ ਜਥੇਦਾਰ ਸਵਰਨ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਵਲੋਂ ਬੜਾ ਹੀ ਲੰਮਾ ਸਮਾਂ ਦੇਸ਼ ਦੇ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਲੰਗਰਾਂ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ।ਜਥੇਦਾਰ ਸਵਰਨ ਸਿੰਘ ਸੈਦਪੁਰ ਦੇ ਇਸ ਸੰਸਾਰ ਤੋਂ ਜਾਣ ਨਾਲ ਜਿੱਥੇ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸੇਵਾਦਾਰਾਂ ਨੂੰ ਘਾਟਾ ਪਿਆ ਹੈ ਉਥੇ ਇਲਾਕੇ ਵਿੱਚ ਵੀ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਸੈਦਪੁਰ ਵਿਖੇ ਕੀਤਾ ਗਿਆ।

ਜਥੇਦਾਰ ਸਵਰਨ ਸਿੰਘ ਸੈਦਪੁਰ ਦੀ ਬੇਵਕਤੀ ਮੌਤ ‘ਤੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ,ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ,ਸੰਤ ਬਾਬਾ ਅਮਰੀਕ ਸਿੰਘ ਖੁਖਰੈਣ,ਸਾਬਕਾ ਖਜਾਨਾ ਮੰਤਰੀ ਬੀਬੀ ਡਾ ਉਪਿੰਦਰਜੀਤ ਕੌਰ,ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ,ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ,ਬੀਬੀ ਗੁਰਪ੍ਰੀਤ ਕੌਰ ਦੋਵੇ ਮੈਂਬਰ ਸ਼੍ਰੋਮਣੀ ਕਮੇਟੀ,ਚੇਅਰਮੈਨ ਪਰਵਿੰਦਰ ਸਿੰਘ ਪੱਪਾ,ਇੰਦਰਜੀਤ ਸਿੰਘ ਲਿਫਟਰ ਬਲਾਕ ਸੰਮਤੀ ਮੈਂਬਰ,ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ,ਸਰਪੰਚ ਲਖਵਿੰਦਰ ਸਿੰਘ ਸੈਦਪੁਰ,ਇੰਜ.ਸਵਰਨ ਸਿੰਘ,ਮਹਿੰਦਰ ਸਿੰਘ ਆਹਲੀ ਸਕੱਤਰ,ਮੈਨੇਜਰ ਰੇਸ਼ਮ ਸਿੰਘ ਗੁਰਦੁਆਰਾ ਬੇਰ ਸਾਹਿਬ,ਮੈਨੇਜਰ ਗੁਰਦਿਆਲ ਸਿੰਘ,ਮੈਨੇਜਰ ਜਰਨੈਲ ਸਿੰਘ ਬੁਲੇ,ਕੰਵਲਨੈਨ ਸਿੰਘ ਕੇਨੀ,ਗਗਨਦੀਪ ਸਿੰਘ ਬਾਜਵਾ,ਪ੍ਰੋ.ਬਲਜੀਤ ਸਿੰਘ ਸਰਪੰਚ ਟਿੱਬਾ,ਸੂਬਾ ਸਿੰਘ ਠੱਟਾ,ਜਸਪਾਲ ਸਿੰਘ ਨੀਲਾ,ਦਿਲਬਾਗ ਸਿੰਘ ਗਿੱਲ,ਅਵਤਾਰ ਸਿੰਘ ਧਰਮਸ਼ਾਲਾ ਕਪੂਰਥਲਾ,ਹਰਜੀਤ ਸਿੰਘ ਕਾਨਪੁਰ ਵਾਲੇ,ਪ੍ਰਧਾਨ ਗੁਰਦਿਆਲ ਸਿੰਘ,ਸੈਕਟਰੀ ਸੰਤੋਖ ਸਿੰਘ,ਸੁਖਜਿੰਦਰ ਸਿੰਘ ਸ਼ੇਰਾ,ਨਿਰਵੈਲ ਸਿੰਘ ਧਾਲੀਵਾਲ ਗੁਰੂ ਨਾਨਕ ਸੇਵਕ ਜਥਾ,ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ,ਹਰਜਿੰਦਰ ਸਿੰਘ,ਲਖਵੀਰ ਸਿੰਘ ਖਿੰਡਾ,ਸੁੱਚਾ ਸਿੰਘ ਫੌਜੀ,ਬਚਨ ਸਿੰਘ ਸਾਬਕਾ ਡੀਐਸਪੀ,ਸੁਖਦੇਵ ਸਿੰਘ ਸੋਢੀ,ਸਮੂਹ ਸੇਵਾਦਾਰ ਗੁਰੂ ਨਾਨਕ ਸੇਵਕ ਜਥਾ (ਬਾਹਰਾ),ਸਮੂਹ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਤੇ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਦੇਵ ਸਿੰਘ ਜੱਸੋਵਾਲ ਵਾਂਗ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਵਿਕਾਸ ਹੀ ਉਸ ਨੂੰ ਸੱਚੀ ਸ਼ਰਧਾਂਜਲੀ- ਡਾ: ਮਨੋਹਰ ਸਿੰਘ ਗਿੱਲ
Next articleਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਮਨਾਇਆ