ਡੀ.ਟੀ.ਐਫ.ਪੰਜਾਬ ਦੀ ਜਿਲ੍ਹਾ ਇਕਾਈ ਕਪੂਰਥਲਾ ਵਲ੍ਹੋਂ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾ ਵਿੱਚ ਨਿਖੇਧੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਇਕਾਈ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ ਦੀ ਅਗਵਾਈ ਹੇਠ ਵੀਡਿਉ ਕਾਨਫੰਰਸਿੰਗ ਰਾਹੀਂ ਹੋਈ।ਮੀਟਿੰਗ ਵਿੱਚ ਵੱਖੋ ਵੱਖ ਸਰਕਾਰਾਂ ਵਲ੍ਹੋਂ ਕਿਸਾਨੀ ਕਾਨੂੰਨੀ ਵਿੱਰੁਧ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਅੰਨਦਾਤਾ ਕਿਸਾਨਾ ਉੱਪਰ ਵੱਖੋ ਵੱਖ ਥਾਂਵਾਂ aੁੱਪਰ ਕਰਵਾਏ ਗਏ ਲਾਠੀਚਾਰਜ ਦੀ ਸਖਤ ਸ਼ਬਦਾ ਵਿੱਚ ਨਿਖੇਦੀ ਕੀਤੀ ਗਈ।
ਇਸ ਸਬੰਧੀ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ,ਸੂਬਾ ਸੱਕਤਰ ਸਰਵਣ ਸਿੰਘ ਅੋਜਲਾ,ਜਿਲ੍ਹਾ ਜਨਰਲ ਸੱਕਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਭੂੱਖਾ ਢਿੱਡ ਭਰਨ ਵਾਲਾ ਅੰਨਦਾਤਾ ਹੈ ਅਤੇ ਸਰਕਾਰਾਂ ਵਲ੍ਹੋਂ ਸ਼ਾਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ ਉੱਪਰ ਵੱਖੋ ਵੱਖ ਥਾਂਵਾ ਉੱਪਰ ਲਾਠੀਚਾਰਜ ਦੇ ਰੂਪ ਵਿੱਚ ਕੀਤੀ ਗਈ ਅੰਨੀ ਤਸ਼ਦਦ ਦਰਸ਼ਾਉਦੀ ਹੈ ਕਿ ਇਹਨਾਂ ਸਰਕਾਰਾਂ ਵਿੱਚ ਦਇਆ,ਧਰਮ,ਨੈਤਿਕਤਾ ਅਤੇ ਇਨਸਾਫ ਕਰਨ ਦੀ ਭਾਵਨਾ ਖਤਮ ਹੋ ਚੁੱਕੀ ਹੈ।
ਅੱਜ ਸਾਰੇ ਦੇਸ਼ ਦਾ ਕਿਸਾਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾ ਤੇ ਹੈ ਅਤੇ ਜੇਕਰ ਜਿਨ੍ਹਾਂ ਲੋਕਾਂ ਲਈ ਇਹ ਕਾਨੂੰਨ ਬਣਾਏ ਗਏ ਹਨ ਪਰ ਇਹ ਕਾਨੂੰਨ ਉਹਨਾਂ ਦੇ ਹੱਕ ਵਿੱਚ ਹੀ ਨਹੀ ਹਨ ਤਾਂ ਅਜਿਹੇ ਕਾਨੂੰਨ ਲਾਗੂ ਕਰਨ ਦਾ ਕੀ ਅਰਥ ਬਣਦਾ ਹੈ।ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਸਬੰਧੀ ਅਜਿਹੇ ਫੈਸਲੇ ਲੈਣ ਤੋਂ ਗੁਰੇਜ ਕੀਤਾ ਜਾਵੇ ਨਹੀ ਤਾਂ ਜੱਥੇਬੰਦੀ ਵੱਡਾ ਸੰਘਰਸ਼ ਵਿੰਡਣ ਲਈ ਮਜਬੂਰ ਹੋਵੇਗੀ।ਇਸ ਕਾਨਫੰਰਸਿੰਗ ਵਿੱਚ ਸਰਵ ਸ੍ਰੀ ਸੁੱਚਾ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਸੁਖਵਿੰਦਰ ਸਿੰਘ ਚੀਮਾਂ ਸਾਬਕਾ ਸੱਕਤਰ,ਰੋਸ਼ਨ ਲਾਲ,ਚਰਨਜੀਤ ਸਿੰਘ,ਅਨਿਲ ਸ਼ਰਮਾਂ,ਦਵਿੰਦਰ ਸਿੰਘ ਵਾਲੀਆ,ਵਿਕਰਮ ਕੁਮਾਰ,ਸੁਖਜੀਤ ਸਿੰਘ ਸ਼ਾਮਲ ਸਨ।