ਪ੍ਰਵਾਸੀ ਕਬੱਡੀ ਤੇ ਸਭਿਆਚਾਰਕ ਪ੍ਰੋਮਟਰਾਂ ਵਲ੍ਹੋਂ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾ ਵਿੱਚ ਨਿਖੇਧੀ
ਲੰਡਨ (ਸਮਾਜ ਵੀਕਲੀ) (ਰਾਜਵੀਰ ਸਮਰਾ)– ਪ੍ਰਵਾਸੀ ਕਬੱਡੀ ਤੇ ਸਭਿਆਚਾਰਕ ਪ੍ਰੋਮਟਰਾਂ ਵਲ੍ਹੋਂ ਵੱਖੋ ਵੱਖ ਸਰਕਾਰਾਂ ਵਲ੍ਹੋਂ ਕਿਸਾਨੀ ਕਾਨੂੰਨੀ ਵਿੱਰੁਧ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਅੰਨਦਾਤਾ ਕਿਸਾਨਾ ਉੱਪਰ ਵੱਖੋ ਵੱਖ ਥਾਂਵਾਂ ਤੇ ਹਰਿਆਣਾ ਸਰਕਾਰ ਦੁਆਰਾ ਕਰਵਾਏ ਗਏ ਲਾਠੀਚਾਰਜ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ।ਇਸ ਸਬੰਧੀ ਪ੍ਰਵਾਸੀ ਕਬੱਡੀ ਤੇ ਸਭਿਆਚਾਰਕ ਪ੍ਰੋਮਟਰ ਰਣਜੀਤ ਸਿੰਘ ਵੜੈਚ ਯੂ.ਕੇ , ਪ੍ਰੋਮਟਰ ਜਸਕਰਨ ਸਿੰਘ ਜੌਹਲ ਯੂ.ਕੇ ,ਸੰਦੀਪ ਸਿੰਘ ਰੰਧਾਵਾ ਯੂ.ਕੇ , ਤੇ ਪੰਜਾਬੀ ਗਾਇਕ ਬਲਦੇਵ ਔਜਲਾ ਬੁਲਟ ਨੇ ਕਿਹਾ ਕਿ ਕਿਸਾਨ ਦੇਸ਼ ਦਾ ਭੂੱਖਾ ਢਿੱਡ ਭਰਨ ਵਾਲਾ ਅੰਨਦਾਤਾ ਹੈ
ਅਤੇ ਸਰਕਾਰਾਂ ਵਲ੍ਹੋਂ ਸ਼ਾਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ ਉੱਪਰ ਵੱਖੋ ਵੱਖ ਥਾਂਵਾ ਉੱਪਰ ਲਾਠੀਚਾਰਜ ਦੇ ਰੂਪ ਵਿੱਚ ਕੀਤੀ ਗਈ ਅੰਨੀ ਤਸ਼ਦਦ ਦਰਸ਼ਾਉਦੀ ਹੈ ਕਿ ਇਹਨਾਂ ਸਰਕਾਰਾਂ ਵਿੱਚ ਦਇਆ,ਧਰਮ,ਨੈਤਿਕਤਾ ਅਤੇ ਇਨਸਾਫ ਕਰਨ ਦੀ ਭਾਵਨਾ ਖਤਮ ਹੋ ਚੁੱਕੀ ਹੈ। ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਉੱਪਰ ਤਸ਼ਦੱਦ ਕਰਕੇ ਹਿਟਲਰੀ ਫੈਸਲੇ ਥੋਪਣਾ ਚਾਹੰਦੀ ਮੋਦੀ ਸਰਕਾਰ। ਜਿਸ ਨੂੰ ਪ੍ਰਵਾਸੀ ਪੰਜਾਬੀ ਕਦੇ ਵੀ ਸਹਿਣ ਨਹੀਂ ਕਰਨਗੇ। ਅੱਜ ਸਾਰੇ ਦੇਸ਼ ਦਾ ਕਿਸਾਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾ ਤੇ ਹੈ ਅਤੇ ਜੇਕਰ ਜਿਨ੍ਹਾਂ ਲੋਕਾਂ ਲਈ ਇਹ ਕਾਨੂੰਨ ਬਣਾਏ ਗਏ ਹਨ ਪਰ ਇਹ ਕਾਨੂੰਨ ਉਹਨਾਂ ਦੇ ਹੱਕ ਵਿੱਚ ਹੀ ਨਹੀ ਹਨ ਤਾਂ ਅਜਿਹੇ ਕਾਨੂੰਨ ਲਾਗੂ ਕਰਨ ਦਾ ਕੀ ਅਰਥ ਬਣਦਾ ਹੈ।ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਸਬੰਧੀ ਅਜਿਹੇ ਫੈਸਲੇ ਲੈਣ ਤੋਂ ਗੁਰੇਜ ਕੀਤਾ ਜਾਵੇ ।