ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪ੍ਰਣਬ ਮੁਖਰਜੀ ਦੂਰਦ੍ਰਿਸ਼ਟੀ ਵਾਲੇ ਆਗੂ ਸਨ। ਉਹ ਕੁਸ਼ਲ ਰਾਜਨੇਤਾ ਸਨ ਤੇ ਉਨ੍ਹਾਂ ਦੇ ਪ੍ਰਸ਼ਾਸਕੀ ਗੁਣਾਂ ਦਾ ਕੋਈ ਜਵਾਬ ਨਹੀਂ ਸੀ। ਮੋਦੀ ਨੇ ਕਿਹਾ ਕਿ ਪ੍ਰਣਬ ਮੁਖਰਜੀ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਗਈ, ਉਨ੍ਹਾਂ ਬਾਖੂਬੀ ਨਿਭਾਈ। ‘ਪ੍ਰਣਬ ਮੁਖਰਜੀ ਯਾਦਗਾਰੀ ਭਾਸ਼ਣ’ ਮੌਕੇ ਪੜ੍ਹੇ ਗਏ ਸੁਨੇਹੇ ਵਿਚ ਮੋਦੀ ਨੇ ਕਿਹਾ ਕਿ ਭਾਰਤ ਰਤਨ ਮੁਖਰਜੀ ਨੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਦੀ ਬੌਧਿਕ ਸਮਰੱਥਾ ਮਿਸਾਲੀ ਸੀ, ਸਾਰੇ ਸਿਆਸੀ ਦਲ ਉਨ੍ਹਾਂ ਦਾ ਆਦਰ-ਸਤਿਕਾਰ ਕਰਦੇ ਸਨ। ਮੋਦੀ ਨੇ ਕਿਹਾ ਕਿ ਪ੍ਰਣਬ ਦੇ ਭਾਸ਼ਣ ਵੀ ਕਮਾਲ ਦੇ ਹੁੰਦੇ ਸਨ। ਕਈ ਮੁੱਦਿਆਂ ਉਤੇ ਉਨ੍ਹਾਂ ਦੀ ਮਜ਼ਬੂਤ ਪਕੜ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਜੋਂ ਮੁਖਰਜੀ ਨੇ ਦੇਸ਼ ਦੇ ਲੋਕਤੰਤਰਿਕ ਤਾਣੇ-ਬਾਣੇ ਨੂੰ ਮਜ਼ਬੂਤ ਕੀਤਾ। ਮੋਦੀ ਨੇ ਕਿਹਾ ਕਿ ਮੁਖਰਜੀ ਦੇ ਯਤਨਾਂ ਸਦਕਾ ਰਾਸ਼ਟਰਪਤੀ ਭਵਨ ਤੱਕ ਲੋਕਾਂ ਦੀ ਪਹੁੰਚ ਵਧੀ। ਪ੍ਰਧਾਨ ਮੰਤਰੀ ਨੇ ਕਿਹਾ ‘ਮੈਨੂੰ ਹਮੇਸ਼ਾ ਪ੍ਰਣਬ ਦਾ ਨੇ ਸੇਧ ਤੇ ਆਸ਼ੀਰਵਾਦ ਦਿੱਤਾ।’ ਇਸ ਮੌਕੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly