(ਸਮਾਜ ਵੀਕਲੀ)
ਪੋਹ ਦਾ ਮਹੀਨਾ ਮੀਂਹ ਦਾ ਮੌਸਮ
ਬੇ-ਘਰ ਹੈ ਕਿਰਸਾਨ ਵਿਚਾਰਾ ।
ਸਾਰੀ ਦੁਨੀਆਂ ਮੰਨ ਚੁੱਕੀ ਹੈ
ਇਹ ਸੰਘਰਸ਼ ਹੈ ਜੱਗ ਤੋਂ ਨਿਆਰਾ ।
ਸਭ ਤੋਂ ਵੱਡੇ ਲੋਕ-ਰਾਜ ਦੀ
ਕਹੇ ਹਕੂਮਤ ਮੈਂ ਨਾ ਮਾਨੂੰ ;
ਹਿੱਕ ਥਾਪੜ ਕੇ ਫਿਰ ਵੀ ਆਖੇ
ਇੱਕ ਦਿਨ ਕਰਕੇ ਜਾਊਂ ਨਿਤਾਰਾ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898