ਨਵੀਂ ਦਿੱਲੀ (ਸਮਾਜਵੀਕਲੀ) : ਦੇਸ਼ ਵਿੱਚ ਅਪਰੈਲ 2023 ਤੱਕ ਪ੍ਰਾਈਵੇਟ ਰੇਲ ਗੱਡੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਗੱਡੀਆਂ ਦੇ ਸਾਰੇ ਕੋਚ ਮੇਕ ਇਨ ਇੰਡੀਆ ਨੀਤੀ ਤਹਿਤ ਖਰੀਦੇ ਜਾਣਗੇ। ਰੇਲ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਨੇ ਦੱਸਿਆ ਕਿ ਟ੍ਰੇਨ ਸੈੱਟ ਪ੍ਰਾਈਵੇਟ ਅਪਰੇਟਰਾਂ ਵੱਲੋਂ ਲਿਆਂਦੇ ਜਾਣਗੇ ਤੇ ਉਹ ਉਨ੍ਹਾਂ ਦੀ ਸੰਭਾਲ ਕਰਨਗੇ।
ਜੇ ਅਪਰੇਟਰਾਂ ਵੱਲੋਂ ਯਾਤਰੀ ਰੇਲ ਗੱਡੀਆਂ ਵਿੱਚ ਤੈਅ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਤਾਂ ਉਸ ਖ਼ਿਆਫ਼ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਯਾਤਰੀ ਰੇਲਾਂ ਵਿੱਚ ਪ੍ਰਾਈਵੇਟ ਹਿੱਸੇਦਾਰੀ ਸਿਰਫ਼ ਪੰਜ ਫੀਸਦ ਹੋਵੇਗੀ। ਨਿੱਜੀ ਰੇਲ ਸੇਵਾ ਦਾ ਅਰਥ ਹੋਵੇਗਾ ਕਿ ਤਕਨੀਕ ਵਿੱਚ ਵਿਅਾਪਕ ਬਦਲਾਅ ਹੋਵੇਗਾ ਤੇ ਰਫ਼ਤਾਰ ਵਧੇਗੀ।