ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ’ਚ ਕੋਵਿਡ-19 ਦੇ ਇੱਕ ਦਿਨ ਅੰਦਰ ਰਿਕਾਰਡ 34,956 ਕੇਸ ਸਾਹਮਣੇ ਆਉਣ ਨਾਲ ਅੱਜ ਕਰੋਨਾ ਪੀੜਤਾਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ। ਸਿਰਫ਼ ਤਿੰਨ ਪਹਿਲਾਂ ਹੀ ਕਰੋਨਾ ਪੀੜਤਾਂ ਦੀ ਗਿਣਤੀ ਨੌਂ ਲੱਖ ਤੋਂ ਪਾਰ ਹੋਈ ਸੀ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਕਰੋਨਾ ਦੇ ਮਾਮਲੇ ਵੱਧ ਕੇ 10,03,832 ਹੋ ਗਏ ਹਨ ਜਦਕਿ ਇੱਕ ਦਿਨ ’ਚ 687 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 25,602 ਹੋ ਗਿਆ ਹੈ। ਲੰਘੇ 24 ਘੰਟਿਆਂ ਅੰਦਰ 22ਸ942 ਮਰੀਜ਼ ਠੀਕ ਵੀ ਹੋਏ ਹਨ ਜੋ ਕਿ ਇੱਕ ਦਿਨ ’ਚ ਤੰਦਰੁਸਤ ਹੋਣ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਭਾਰਤ ’ਚ ਹੁਣ ਤੱਕ 6,35,756 ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ ਜਦਕਿ ਸਰਗਰਮ ਕੇਸਾਂ ਦੀ ਗਿਣਤੀ 3,42,473 ਹੈ। ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63.33 ਫੀਸਦ ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚਲੇ ਸਰਗਰਮ 3.42 ਲੱਖ ਕੇਸਾਂ ’ਚੋਂ 1.94 ਫੀਸਦ ਤੋਂ ਘੱਟ ਮਰੀਜ਼ ਹੀ ਆਈਸੀਯੂ ’ਚ ਹਨ ਜਦਕਿ 0.35 ਫੀਸਦ ਮਰੀਜ਼ਾਂ ਨੂੰ ਵੈਂਟੀਲੇਟਰ ਅਤੇ 2.81 ਫੀਸਦ ਮਰੀਜ਼ਾਂ ਨੂੰ ਆਕਸੀਜ਼ਨ ’ਤੇ ਰੱਖਿਆ ਗਿਆ ਹੈ।
ਇਸੇ ਦੌਰਾਨ ਸੀਅਾਰਪੀਐੱਫ ਦੇ ਇੱਕ ਹੋਰ ਜਵਾਨ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਜਾਣ ਕਾਰਨ ਇਸ ਨੀਮ ਫੌਜੀ ਦਸਤੇ ’ਚ ਇਸ ਬਿਮਾਰੀ ਕਾਰਨ ਮਰਨ ਵਾਲੇ ਜਵਾਨਾਂ ਦੀ ਗਿਣਤੀ 14 ਹੋ ਗਈ ਹੈ।