ਭੋਪਾਲ (ਸਮਾਜ ਵੀਕਲੀ):ਭਾਜਪਾ ਆਗੂ ਉਮਾ ਭਾਰਤੀ ਨੇ ਵਾਰਾਨਸੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਦੋਵੇਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਦਾ ਅਪਮਾਨ ਨਾ ਕਰਨ। ਉਨ੍ਹਾਂ ਕਿਹਾ ਕਿ ਅਯੁੱਧਿਆ, ਮਥੁਰਾ ਅਤੇ ਕਾਸ਼ੀ ਵਰਗੀਆਂ ਥਾਵਾਂ ਦੇਸ਼ ’ਚ ਏਕਤਾ ਲਿਆਉਣਗੀਆਂ। ਉਧਰ ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਵਰਕਿੰਗ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਸਾਰਿਆਂ ਨੂੰ ਇਹ ਮਾਮਲਾ ਸ਼ਾਂਤਮਈ ਢੰਗ ਨਾਲ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫ਼ੈਸਲੇ ਨਾਲ ਕਿਸੇ ਦੀ ਵੀ ਜਿੱਤ ਜਾਂ ਹਾਰ ਨਹੀਂ ਹੋਈ ਹੈ।
HOME ਦੇਸ਼ ’ਚ ਏਕਤਾ ਦਾ ਮਾਹੌਲ ਬਣੇਗਾ: ਉਮਾ ਭਾਰਤੀ