ਦੇਖ ਰੰਗ ਦੁਨੀਆਂ ਦੇ

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਕਿਤੇ ਦੂਰ ਜਾ ਵਸਾ,
ਕਈ ਵਾਰ ਦਿਲ ਕਰੇ,
ਇਹ ਭਲੀ ਦੁਨੀਆਂ ਨਹੀਂ,
ਦਿਲ ਮੇਰਾ ਹਾਂਮੀ ਭਰੇ,
ਇੱਥੇ ਜਿਸਮ ਨੇ ਸੋਹਣੇ,
ਰੂਹਾਂ ਲਹੂ ਲੁਹਾਨ ਹੋਈਆਂ,
ਦੇਖ ਰੰਗ ਦੁਨੀਆਂ ਦੇ,
ਮੇਰੀਆਂ ਸੱਧਰਾਂ ਮੋਈਆਂ

ਇੱਥੇ ਕਿਸੇ ਨੂੰ ਹੋਸ਼ ਨਹੀਂ,
ਸਭ ਨਸਿਆਂ ਵਿੱਚ ਫਿਰਦੇ,
ਕਿਸੇ ਨੂੰ ਨਸ਼ਾ ਸਰਕਾਰਾਂ ਦਾ,
ਲੋਕ ਬੇਸ਼ੱਕ ਰੁਲੇ ਫਿਰਦੇ,
ਤੱਕ ਹਾਲ ਮਜਦੂਰ, ਕਿਸਾਨਾਂ ਦਾ,
ਹੰਜੂਆਂ ਨਾਲ ਅੱਖਾਂ ਧੋਈਆਂ,
ਦੇਖ ਰੰਗ ਦੁਨੀਆਂ ਦੇ,
ਮੇਰੀਆਂ ਸੱਧਰਾਂ ਮੋਈਆਂ

ਕਹਿਰ ਮਚਾਇਆ ਸੀ ਇਨਸਾਨ,
‘ਕੰਮੋਂ’ਹੁੰਦਾ ਫਿਰਦਾ ਤਾਂਹੀ ਪ੍ਰੇਸ਼ਾਨ,
ਗੌਰ ਨਾ ਕੀਤੀ ਧਰਤੀ ਮਾਂ ਦੀ,
ਰੁੱਖ ਵੱਢ ਕੁੱਖ ਰਿਹਾ ਸੀ ਉਜਾੜ,
ਕੁਦਰਤ ਦੁੱਖੀ ਕੀਤੀ ਇਨਸਾਨ ਨੇ,
ਤਾਂਹੀ ਕਹਿਰਾਂ ਦੀਆਂ ਰੁੱਤਾਂ ਹੋਈਆਂ,
ਦੇਖ ਰੰਗ ਦੁਨੀਆਂ ਦੇ,
ਮੇਰੀਆਂ ਸੱਧਰਾਂ ਮੋਈਆਂ

ਕਰਮਜੀਤ ਕੌਰ ਸਮਾਓ
ਜਿਲ੍ਹਾ ਮਾਨਸਾ
7888900620

Previous articleਸਰਕਾਰ ਵਾਤਾਵਰਣ ਸੁਰੱਖਿਆ ਅਜੰਡਾ ਐਲਾਨ ਕਰੇ – ਜਸਬੀਰ ਘੁਲਾਲ ‌‌
Next articleਇਕ ਪਲ ਕਾਰਲ ਲੈਂਡਸ਼ਟਾਇਨਰ ਦੇ ਧੰਨਵਾਦ ਲਈ – ਤਰਕਸਸ਼ੀਲ ਸੁਸਾਇਟੀ ਯੂ.ਕੇ.