ਬਹੁਤ ਸਾਰੇ ਲੋਕ ਰਾਤ ਨੂੰ ਬਦਾਮ ਭਿਓਂ ਕੇ ਰੱਖਦੇ ਹਨ ਅਤੇ ਸਵੇਰ ਸਮੇਂ ਖਾਂਦੇ ਹਨ । ਕਿਉਂਕਿ ਇਸ ਦੇ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ । ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ । ਜਿੰਨਾ ਫਾਇਦਾ ਬਦਾਮ ਖਾਣ ਨਾਲ ਹੁੰਦਾ ਹੈ , ਉਨ੍ਹਾਂ ਹੀ ਫਾਇਦਾ ਮੂੰਗਫਲੀ ਖਾਣ ਨਾਲ ਹੁੰਦਾ ਹੈ । ਮੂੰਗਫਲੀ ਭਿਓਂ ਕੇ ਖਾਣ ਨਾਲ ਬਦਾਮ ਖਾਣ ਜਿੰਨੇ ਫਾਇਦੇ ਹੁੰਦੇ ਹਨ । ਇਸ ਲਈ ਮੂੰਗਫਲੀ ਨੂੰ ਗ਼ਰੀਬਾਂ ਦਾ ਬਦਾਮ ਕਿਹਾ ਜਾਂਦਾ ਹੈ । ਰੋਜ਼ਾਨਾ ਰਾਤ ਨੂੰ ਮੁੱਠੀ ਭਰ ਮੂੰਗਫਲੀ ਦੇ ਦਾਣੇ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਖਾਓ । ਕੁਝ ਦਿਨਾਂ ਵਿੱਚ ਫਾਇਦਾ ਤੁਹਾਨੂੰ ਆਪਣੇ ਆਪ ਨਜ਼ਰ ਆਵੇਗਾ।
 ਅੱਜ ਅਸੀਂ ਤੁਹਾਨੂੰ ਦੱਸਾਂਗੇ ਮੂੰਗਫਲੀ ਭਿਓਂ ਕੇ ਖਾਣ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਮੂੰਗਫਲੀ ਭਿਓਂ ਕੇ ਖਾਣ ਦੇ ਫਾਇਦੇ – ਦਿਲ ਲਈ ਫਾਇਦੇਮੰਦ ਭਿੱਜੀ ਹੋਈ ਮੂੰਗਫਲੀ ਖਾਣ ਨਾਲ ਬਲੱਡ ਸਰਕੁਲੇਸ਼ਨ ਕੰਟਰੋਲ ਰਹਿੰਦਾ ਹੈ । ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਘੱਟ ਜਾਂਦੀ ਹੈ । ਇਸ ਲਈ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਭਿੱਜੇ ਹੋਏ ਬੋਲੀ ਖਾਣਾ ਫਾਇਦੇਮੰਦ ਹੁੰਦਾ ਹੈ । ਹੱਡੀਆਂ ਮਜ਼ਬੂਤ ਕਰੇ ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਰੋਜ਼ਾਨਾ ਸਵੇਰੇ ਮੂੰਗਫਲੀ ਭਿਓ ਕੇ ਖਾਓ । ਕਿਉਂਕਿ ਇਸ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ । ਜਿਸ ਨਾਲ ਮਸਲਸ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਚਮੜੀ ਲਈ ਫਾਇਦੇਮੰਦ ਇਸ ਵਿੱਚ ਓਮੇਗਾ 6 ਫੈਟੀ ਐਸਿਡਸ ਹੁੰਦੇ ਹਨ । ਜੋ ਚਮੜੀ ਦੇ ਸੈੱਲਸ ਲਈ ਕਾਫੀ ਫਾਇਦੇਮੰਦ ਹੁੰਦਾ ਹੈ । ਰੋਜ਼ਾਨਾ ਮੂੰਗਫਲੀ ਭਿਓਂ ਕੇ ਖਾਣ ਨਾਲ ਰੰਗ ਗੋਰਾ ਹੁੰਦਾ ਹੈ ਅਤੇ ਚਮੜੀ ਤੇ ਚਮਕ ਆਉਂਦੀ ਹੈ ।