ਦੇਖੋ ਕਨੇਡਾ ਚ ਸਿੱਖ ਲੀਡਰ ਜਗਮੀਤ ਸਿੰਘ ਨੇ ਮਾਰੀ ਬਾਜੀ ਦੁਬਾਰਾ ਹੋਣ ਲੱਗੇ ਦੁਨੀਆਂ ਭਰ ਚ ਚਰਚੇ

ਨਕੋੋਦਰ , ਕੈੈੈੈਨੇਡਾ – (ਹਰਜਿੰਦਰ ਛਾਬੜਾ) ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿੱਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਫੈਡਰਲ ਲੀਡਰਾਂ ਵਿੱਚ ਬਹਿਸ ਕਰਵਾਈ ਗਈ। ਇਸ ਬਹਿਸ ਵਿੱਚ ਰਾਜਨੀਤਕ ਪਾਰਟੀਆਂ ਦੇ ਚੋਟੀ ਦੇ ਲੀਡਰਾਂ ਨੇ ਹਾਜ਼ਰੀ ਲਗਵਾਈ। ਇਸ ਬਹਿਸ ਵਿੱਚ ਐਨਡੀਪੀ ਮੁਖੀ ਜਗਮੀਤ ਸਿੰਘ ਵੱਲੋਂ ਜਿਸ ਤਰ੍ਹਾਂ ਹਾਵੀ ਪ੍ਰਭਾਵੀ ਹੋ ਕੇ ਦਲੀਲ ਪੂਰਨ ਬਹਿਸ ਕੀਤੀ ਗਈ। ਉਸ ਨੂੰ ਦੇਖਕੇ ਜਗਮੀਤ ਸਿੰਘ ਨੂੰ ਨੰਬਰ ਇੱਕ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਬਹੁਤ ਹੀ ਦਲੀਲ ਨਾਲ ਆਪਣੇ ਸਿਆਸੀ ਮੁਕਾਬਲੇਬਾਜ਼ਾਂ ਨੂੰ ਜਵਾਬ ਦਿੱਤੇ। ਇਸ ਬਹਿਸ ਦੇ ਨਾਲ ਨਾਲ ਕਈ ਸਰਵੇਖਣ ਵੀ ਕਰਵਾਏ ਗਏ ਕਿ ਕਿਹੜੇ ਲੀਡਰ ਵੱਧ ਤੋਂ ਵੱਧ ਲੋਕਾਂ ਨਾਲ ਜੁੜੇ ਹੋਏ ਹਨ। ਇਸ ਦੌਰਾਨ ਵੀ ਜਗਮੀਤ ਸਿੰਘ ਕਈ ਮਾਮਲਿਆਂ ਵਿਚ ਅੱਗੇ ਦੇਖਣ ਨੂੰ ਮਿਲੇ।

ਜਗਮੀਤ ਸਿੰਘ ਨੇ ਬਹਿਸ ਦੌਰਾਨ ਜਸਟਿਨ ਟਰੂਡੋ ਅਤੇ ਐਂਡਰਿਊ ਸ਼ੀਰ ਨੂੰ ਮਿਸਟਰ ਡੀਲੇਅ ਅਤੇ ਮਿਸਟਰ ਡਿਨਾਏ ਤੱਕ ਆਖ ਦਿੱਤਾ। ਉਨ੍ਹਾਂ ਨੇ ਟਰੂਡੋ ਨੂੰ ਡਿਲੇਅ ਭਾਵ ਦੇਰੀ ਨਾਲ ਅਤੇ ਐਂਡਰੀਊ ਸ਼ੀਰ ਨੂੰ ਡਿਨਾਏ ਭਾਵ ਇਨਕਾਰੀ ਨਾਲ ਸੰਬੋਧਨ ਕੀਤਾ। ਬਹਿਸ ਦੌਰਾਨ ਇੱਕ ਵਾਰ ਸਥਿਤੀ ਅਜਿਹੀ ਵੀ ਆਈ, ਜਦੋਂ ਜਸਟਿਨ ਟਰੂਡੋ ਅਤੇ ਐਂਡਰਿਊ ਸ਼ੀਰ ਆਪਸ ਵਿੱਚ ਉਲਝ ਰਹੇ ਸਨ ਤਾਂ ਜਗਮੀਤ ਸਿੰਘ ਨੇ ਅਜਿਹੀ ਗੱਲ ਆਖ ਦਿੱਤੀ। ਜਿਸ ਨਾਲ ਸਾਰੇ ਹੀ ਪ੍ਰਭਾਵਿਤ ਹੋਏ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਟਰੂਡੋ ਅਤੇ ਸ਼ੀਰ ਇਹ ਸਾਬਿਤ ਕਰਨ ਤੇ ਜ਼ੋਰ ਦੇ ਰਹੇ ਹਨ ਕਿ ਕੌਣ ਬੁਰਾ ਹੈ। ਜਦ ਕਿ ਅਸੀਂ ਤਾਂ ਇਹ ਸਾਬਿਤ ਕਰਨਾ ਹੈ ਕਿ ਸਭ ਤੋਂ ਚੰਗਾ ਕੌਣ ਹੈ। ਸਰਵੇਖਣ ਦੱਸਦੇ ਹਨ ਕਿ ਜਗਮੀਤ ਸਿੰਘ ਨੂੰ ਇਸ ਬਹਿਸ ਦੌਰਾਨ ਪ੍ਰਭਾਵਸ਼ਾਲੀ ਅਤੇ ਹਾਜ਼ਰ ਜਵਾਬ ਨੇਤਾ ਵਜੋਂ ਦੇਖਿਆ ਗਿਆ। ਜਗਮੀਤ ਸਿੰਘ ਨੇ ਜਿਸ ਤਰ੍ਹਾਂ ਦਲੀਲ ਨਾਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਨਿਰਸੰਦੇਹ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਚੋਖਾ ਅਤੇ ਹੈਰਾਨੀਜਨਕ ਵਾਧਾ ਕੀਤਾ।

ਬਹਿਸ ਦੌਰਾਨ ਇੱਕ ਵਾਰ ਜਦੋਂ ਸੰਚਾਲਕ ਵੱਲੋਂ ਮਿਸਟਰ ਸਿੰਘ ਦੀ ਬਜਾਏ ਜਗਮੀਤ ਸਿੰਘ ਨੂੰ ਮਿਸਟਰ ਸੀਰ ਆਖ ਦਿੱਤਾ ਗਿਆ ਤਾਂ ਜਗਮੀਤ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਆਪਣੀ ਦਸਤਾਰ ਵੱਲ ਇਸ਼ਾਰਾ ਕਰਕੇ ਸੰਚਾਲਕ ਨੂੰ ਹੱਸ ਕੇ ਕਿਹਾ ਕਿ ਉਹ ਉਨ੍ਹਾਂ ਦਾ ਨਾਮ ਕਿਵੇਂ ਭੁੱਲ ਸਕਦੇ ਹਨ। ਉਨ੍ਹਾਂ ਨੇ ਦਸਤਾਰ ਨੂੰ ਇੱਕ ਤਰ੍ਹਾਂ ਨਾਲ ਆਪਣੀ ਪਛਾਣ ਦੇ ਤੌਰ ਤੇ ਦਰਸਾ ਦਿੱਤਾ। ਮੀਡੀਆ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਨੇ ਆਪਣੀ ਪਕੜ ਬਣਾਈ ਹੋਈ ਹੈ।

Previous articleVehicle from ex-Punjab minister’s convoy rams into truck, 1 killed
Next articleSL players hail Pakistan as ‘safe nation to play cricket’