ਦੁਰਗਾ ਭਾਬੀ

(ਸਮਾਜ ਵੀਕਲੀ)

ਕੀਹਨੂੰ ਕੀਹਨੂੰ ਯਾਦ ਆ ਦੁਰਗਾ ਜੀ,ਜਿਹਨੂੰ ਇਤਿਹਾਸ ਵਿੱਚ ਦੁਰਗਾ ਭਾਬੀ ਦੇ ਨਾਂ ਨਾਲ ਜਾਣਿਆ ਜਾਂਦਾ।ਅੱਜ ਦੇ ਦਿਨ 7 ਅਕਤੂਬਰ 1907 ਨੂੰ ਉੱਤਰ ਪ੍ਰਦੇਸ਼ ਵਿੱਚ ਜਨਮੀ ਸੀ ਦੁਰਗਾ ਭਾਬੀ, ਵਧੀਆ ਪਰਿਵਾਰ ਤੇ ਸੰਸਕਾਰਾਂ ਨਾਲ ਪਲੀ ਦੁਰਗਾ ਦਾ ਵਿਆਹ ਚਰਨ ਦਾਸ ਵੋਹਰਾ ਨਾਲ ਹੋਇਆ ਸੀ ਜੋ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਸਾਥੀ ਸੀ।

ਲਾਹੌਰ ਵਿੱਚ ਥਾਣੇ ਅੱਗੇ ਗੋਲੀ ਚਲਾਉਣ ਕਰਕੇ ਭਗਤ ਸਿੰਘ ਦੀ ਪਛਾਣ ਹੋ ਗਈ ਸੀ ਕੀ ਕਿਸੇ ਸਰਦਾਰ ਮੁੰਡੇ ਨੇ ਗੋਲੀ ਚਲਾ ਕੇ ਅੰਗਰੇਜ਼ ਅਫ਼ਸਰ ਸਾਂਡਰਸ ਨੂੰ ਮਾਰਿਆ ਤੇ ਦੁਰਗਾ ਭਾਬੀ ਦੇ ਘਰ ਭਗਤ ਸਿੰਘ ਨੇ ਆਪਣੇ ਕੇਸ ਕੱਟੇ ਸੀ ਤੇ ਇਹਨਾਂ ਨੂੰ ਨਾਟਕੀ ਤੌਰ ਤੇ ਆਪਣੀ ਪਤਨੀ ਬਣਾ ਨਾਲ ਇਹਨਾਂ ਦੇ ਬੇਟੇ ਨੂੰ ਆਪ ਅੰਗਰੇਜ਼ ਦਾ ਭੇਸ਼ ਬਣਾ ਕੇ ਕਲਕੱਤਾ ਮੇਲ ਵਿੱਚ ਸਵਾਰ ਹੋ ਕੇ ਲਾਹੌਰ ਤੋਂ ਨਿਕਲੇ ਸੀ।

ਇਹਨਾਂ ਦੇ ਪਤੀ ਚਰਨ ਦਾਸ ਵੋਹਰਾ ਕਾਨਪੁਰ ਜੋ ਬੰਬ ਬਣਾਉਣ ਦੀ ਫੈਕਟਰੀ ਭਗਤ ਸਿੰਘ ਤੇ ਸਾਥੀਆਂ ਨੇ ਲਾਈ ਸੀ,ਉਥੇ ਬੰਬ ਬਣਾ ਕੇ ਬੰਬ ਪਰਖਣ ਲਈ ਨਦੀ ਕਿਨਾਰੇ ਗਏ ਸਨ, ਬੰਬ ਦੀ ਪਿੰਨ ਕੱਢ ਕੇ ਜਦੋਂ ਬੰਬ ਸੁੱਟਿਆ ਗਿਆ ਤਾਂ ਉਹ ਚਲਿਆ ਨਹੀਂ।ਉਸ ਬੰਬ ਨੂੰ ਭਗਵਤੀ ਵੋਹਰਾ ਨੇ ਚੱਕ ਲਿਆ ਤਾਂ ਬੰਬ ਚੱਲ ਗਿਆ ਉਥੇ ਹੀ ਸ਼ਹੀਦ ਹੋ ਗਏ ਸੀ,ਦੇਸ਼ ਭਗਤਾਂ ਉਹਨਾਂ ਦਾ ਉਥੇ ਹੀ ਸੰਸਕਾਰ ਕਰ ਦਿੱਤਾ ਸੀ।ਦੁਰਗਾ ਭਾਬੀ ਨੂੰ ਪਤੀ ਦੇ ਅੰਤਿਮ ਦਰਸ਼ਨ ਵੀ ਨਸੀਬ ਨਹੀਂ ਹੋਏ ਸੀ।

ਅੱਜ ਜਦੋਂ ਇਹਨਾਂ ਦੀਆਂ ਕੁਰਬਾਨੀਆਂ ਵੱਲ ਦੇਖਦੇ ਆ ਤਾਂ ਅੱਖਾਂ ਨਮ ਹੋ ਜਾਂਦੀਆਂ ਪਰ ਜਦੋਂ ਅੱਜ ਦੀ ਸਰਕਾਰ, ਹਾਕਮਾਂ ਵੱਲ ਦੇਖਦੇ ਆ ਤਾਂ ਸ਼ਰਮ ਆਉਂਦੀ ਆ ਕੀ ਦੇਸ਼ ਭਗਤਾਂ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ।ਇੱਕ ਉਹ ਦੇਸ਼ ਭਗਤ ਸੀ ਜੋ ਆਪਾ ਵਾਰ ਗਏ ਤੇ ਇੱਕ ਅੱਜ ਦੇ ਨੇਤਾ ਜੋ ਦੇਸ਼ ਤੇ ਦੇਸ਼ ਦੇ ਲੋਕਾਂ ਨੂੰ ਵੇਚਣ ਤੱਕ ਆ ਗਏ….

ਹਰਵਿੰਦਰ ਸਿੰਘ ਰੁੜਕੀ

98140 37915

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਮੀਡੀਆ/ਸੋਸ਼ਲ ਮੀਡੀਆ