– ਡਾ ਵਿਨੋਦ ਕੁਮਾਰ
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਸਾਰਾ ਸੰਸਾਰ ਕਰੌਨਾ ਮਹਾਮਾਰੀ ਦੀ ਲਪੇਟ ਵਿੱਚ ਆਇਆ ਹੈ। 1.8 ਕਰੋੜ ਲੋਕਾਂ ਤੇ ਅਸਰ ਪਾਇਆ ਹੈ। ਤੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਹ ਅੰਕੜਾ ਹੋਰ ਵੀ ਵਧਦਾ ਜਾ ਰਿਹਾ ਹੈ. ਇਕ ਹੋਰ ਵੀ ਸੱਚ ਹੈ ਜੋ ਲੋਕ ਹਸਪਤਾਲ ਤੋਂ ਬਾਹਰ ਤੇ ਘਰਾਂ ਵਿੱਚ ਜਾਨਾਂ ਦੇ ਰਹੇ ਹਨ ਇਹ ਅੰਕੜੇ ਤੌ ਬਾਹਰ ਰੈ.
ਸਭ ਤੋਂ ਪਹਿਲਾ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਲੋਕਾਂ ਪ੍ਰਤੀ ਬਹੁਤ ਦੁੱਖ ਪ੍ਰਗਟ ਕਰਦਾ ਹਾ ਤੇ ਨਾਲ ਹੀ ਸਾਰੇ ਡਾਕਟਰਾਂ ਨਰਸਾਂ ਅਤੇ ਮੈਡੀਕਲ ਟੀਮਾ ਅਤੇਸਰਕਾਰੀ ਅਫਸਰਾ,ਅਧਿਆਪਕਾ,ਪੁਲਿਸ ਮਹਿਕਮਾ ਜੋ ਰੋਜ਼ ਰੋਟੀ ਦਾ ਇਤਜਾਮ ਕਰਦਾ ਹੈ ਅਤੇ ਸਫ਼ਾਈ ਕਰਮਚਾਰੀ ਸਾਰੇ ਸੇਵਾ ਕਰ ਰਹੀਆ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦੀ ਹਾ.
ਸਭ ਜਾਣਦੇ ਹਨ ਪੂਰੇ ਸੰਸਾਰ ਦੇ ਵਿਗਿਆਨੀ ਰਾਤ ਦਿਨ ਮਹਿਨਤ ਕਰਕੇ ਆਪਨੀਆ ਜਾਨਾਂ ਖ਼ਤਰੇ ਵਿੱਚ ਪਾਕੇ ਇਸ ਮਹਾਮਾਰੀ ਕਰੌਨਾ ਦਾ ਇਲਾਜ ਲਭ ਰਹੇ ਹਨ ਮੇਰੀ ਦਿਲੋਂ ਅਰਦਾਸ ਇਹ ਹੈ ਕਿ ਪਰਮਾਤਮਾ ਇੰਨਾਂ ਦੀ ਸੱਚੀ ਲਗਨ ਨਾਲ ਕਰ ਰਹੇ ਕੰਮ ਵਿੱਚ ਸਫਲਤਾ ਦੇਵੇ.
ਇਸ ਵਿਸੇ ਤੇ ਮੇਰੇ ਕੁਝ ਸੁਝਾਅ ਹਨ ਕਿ ਸਰਕਾਰਾ ਨੂੰ ਇਸ ਮਹਾਮਾਰੀ ਯੁੱਧ ਮੈਦਾਨ ਵਿਚ ਨਾਂ ਉਤਰੇ ਤਾਂ ਦੁਰਭਾਗਾਂ ਨਾਲ ਕਹਿਣਾ ਹੋਵੇਗਾ ਕਿ ਕਿੰਨੇ ਨਿਰਦੋਸ਼ ਲੋਕਾਂ ਨੂੰ ਮੌਤ ਨਿਗਲ ਲਵੇਗੀ। ਆਉਣ ਵਾਲੇ ਸਮੇਂ ਅਗਰ ਹੋਰ ਅੰਕੜਾ ਵੱਧ ਗਿਆ ਤਾਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋਵੇਗੀ ਇਕ ਹੋਰ ਵੱਡਾ ਮੌਤਾਂ ਦਾ ਕਾਰਣ ਹੋਵੇਗਾ ਮਰਨ ਵਾਲ਼ਿਆਂ ਦੀ ਸੰਖਿਆ ਕਰੋੜਾਂ ਤੱਕ ਜਾ ਸਕਦੀ ਹੈ ਬਹੁਤ ਵੱਡੀਭਿਆਨਕ ਦੁਰਦਿਸਾ ਹੋਵੇਗੀ ਇਹ ਉਸ ਸਦੀ ਦੀ ਵੱਡੀ ਮਹਾਮਾਰੀ ਸਾਬਤ ਹੋਵੇਗੀ। ਪਰਮਾਤਮਾ ਜਲਦੀ ਇਸ ਸੰਸਾਰ ਵਿੱਚ ਤੰਦਰੁਸਤੀ ਬਖ਼ਸ਼ੇ।
ਇਸ ਤੋਂ ਪਹਿਲਾ ਕਿਤੇ ਦੇਰ ਨਾਂ ਹੋ ਜਾਵੇ ਇਹ ਸਹੀ ਸਮਾਂ ਹੈ ਕਿ ਸੰਸਾਰ ਦੀਆ ਕੁਦਰਤੀ ਪ੍ਰਣਾਲੀਆਂ ਨੂੰ ਇਕ ਜੁੱਟ ਹੋ ਕੇ ਐਲੋਪੈਥ ਨਾਲ ਕੰਧੇ ਨਾਲ ਕੰਧਾ ਮਿਲਾਕੇ ਕਰੌਨਾ ਮਹਾਮਾਰੀ ਦਾ ਡਟ ਕੇ ਸਾਹਮਣਾ ਕਰੀਏ.
ਸੰਸਾਰ ਵਿੱਚ ਕਈ ਪ੍ਰਕਾਰ ਦੀਆ ਕੁਦਰਤੀ ਪ੍ਰਣਾਲੀਆਂ ਕੰਮ ਕਰ ਰਹੀਆਂ ਹਨ ਇੰਨਾਂ ਦਾ ਜਨਮ ਲੱਖਾਂ ਕਰੋੜਾਂ ਸਾਲ ਪਹਿਲਾ ਹੋਇਆ ਤੇ ਸਮੇਂ ਸਮੇਂ ਤੇ ਮਨੁੱਖਾਂ ਨੂੰ ਬਚਾਉਣ ਲਈ ਮਦਦਗਾਰ ਸਾਬਤ ਹੋਈਆ ਕੋਈ ਵੀ ਪ੍ਰਣਾਲੀ ਆਪਣੇ ਆਪ ਵਿੱਚ ਪੂਰਣ ਨਹੀਂ ਹੋ ਸਕਦੀ ਪਰ ਸਾਰਿਆ ਦਾ ਇਕ ਹੀ ਉਦੇਸ਼ ਹੈ ਮਨੁੱਖ ਨੂੰ ਬਚਾਉਣਾ ਇਹ ਇਕ ਕੁਦਰਤ ਦੀ ਵੱਡੀ ਦੇਣ ਮੰਨਿਆ ਗਿਆ ਹੈ.
ਕਰੋੜਾਂ ਸਾਲ ਪਹਿਲੇ ਤੋਂ ਇਹ ਸ੍ਰਰਿਸਟੀ ਚਲਦੀ ਆ ਰਹੀ ਹੈ ਉਸ ਸਮੇਂ ਵੀ ਕਈ ਬਿਮਾਰੀਆਂ ਨੂੰ ਵੀ ਠੀਕ ਕੀਤਾ ਗਿਆ ਹੋਵੇਗਾ
ਸਮੇ ਸਮੇਂ ਨਾਲ ਪਰਮਾਤਮਾ ਦੀ ਮੇਹਰ ਨਾਲ ਨਵੀਂਆਂ ਪ੍ਰਣਾਲੀਆਂ ਨੂੰ ਵੀ ਜਨਮ ਦਿਤਾ ਕਿਉਂ ਕਿ ਸਾਰੀ ਸੱਤ ਵਿੱਦਿਆ ਦਾ ਅਧਾਰ ਪਰਮਾਤਮਾ ਹੀ ਹੈ ਇਸ ਗੱਲ ਦਾ ਵਿਸ਼ਾ ਇਥੇ ਨਹੀਂ ਕਰਦੇ ਪਰ ਕੁਦਰਤ ਦੁਆਰਾ ਹੀ ਪੌਦਿਆਂ ਦਾ ਪ੍ਰਯੋਗ ਹਰ ਯੁਗ ਵਿੱਚ ਹੰਦਾ ਆਇਆ ਹੈ ਅਤੇ ਅੱਗੇ ਵੀ ਹੁੰਦਾ ਰਹੇਗਾ ਇਸ ਨੂੰ ਇਨਕਾਰ ਨਹੀਂ ਕਰ ਸਕਦੇ ਇਸ ਕਰਕੇ ਪੌਦਿਆ ਤੋਂ ਬਣੀਆ ਦਵਾਈਆ ਜਿਨਾ ਨੂੰ ਅੰਗਰੇਜ਼ੀ ਦਵਾਈ ਕਿਹਾ ਜਾਂਦਾ ਹੈ ਇਸ ਕਰੌਨਾ ਵਾਇਰਸ ਵਿੱਚ ਦਿਉ ਤਾਂ ਬਹੁਤ ਲਾਭ ਹੋਏਗਾ ਅਤੇ ਆਉਣ ਵਾਲੇ ਸਮੇਂ ਵਿੱਚ ਜਾਨ ਬਚਾਈ ਜਾ ਸਕਦੀ ਹੈ.
ਇਸ ਤਰਾਂ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ ‘ਜਾਨ ਹੈ ਤਾਂ ਜਹਾਨ ਹੈ ‘.
ਅਗਰ ਅਸੀਂ ਇਤਿਹਾਸ ਦੇਖੀਏ ਤਾਂ ਹਰ ਮਹਾਮਾਰੀ ਦੇ ਸਮੇਂ ਕੁਦਰਤੀ ਪ੍ਰਣਾਲੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ ਚਾਹੇ ਪਲੇਗ, ਇਨਫਿਊਜਾ, ਡੇਗੂ, ਸਵਾਈਨਫਲੂ, ਟਿਊਬਰਕਲੋਿਸਸ, ਨਿਮੂਨੀਆ, ਹੋਪੇਟਾਈਸ ਵਰਗੀ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨ ਕੋਸ਼ਿਸ਼ ਕੀਤੀ ਗਈ ਸੀ.
ਸੰਸਾਰ ਦੇ ਆਮ ਦੇਸ਼ਾਂ ਵਿੱਚ ਕੁਦਰਤੀ ਪ੍ਰਣਾਲੀਆਂ ਦੇ ਰਹੇ ਹਨ। ਉਂਨਾਂ ਸਾਰਿਆ ਨੂੰ ਐਲੋਪੈਥੀ ਡਾਕਟਰਾਂ ਨਾਲ ਮਿਲ ਕੇ ਇਸ ਕਰੌਨਾ ਹਰਾਉਣਾ ਚਾਹੀਦਾ ਹੈ ਇਸ ਸੁਭ ਕੰਮ ਵਿੱਚ ਦੇਰ ਨਹੀਂ ਕਰਨੀ ਚਾਹੀਦੀ.
ਆਸ ਕਰਦਾ ਹਾਂ ਕਿ ਸਾਰੇ ਦੇਸਾਂ ਦੀਆ ਸਰਕਾਰਾ ਮੈਡੀਕਲ ਫੈਕਲਟੀ ਇਸ ਪਾਸੇ ਧਿਆਨ ਦੇਣਗੇ।
ਇਸ ਕੰਮ ਵਿੱਚ ਤਿੰਨ ਗਰੁਪ ਬਨਾਉਣੇ ਚਾਹੀਦੇ *ਹਨ
1. ਪਹਿਲਾ ਗਰੁਪ* ਇਸ ਵਿੱਚ ਸਾਰੇ ਪੋਜਟਿਵ ਟੈਸਟ ਵਾਲੇ ਗੰਭੀਰ ਕੇਸ ਹਨ ਜਿਨਾ ਨੂੰ ICU ਦੀ ਜ਼ਰੂਰਤ ਹੈ ਉਨਾ ਨੂੰ ਹਸਪਤਾਲ ਵਿੱਚ ਭਰਤੀ ਕਰਕੇ ਐਲੋਪੈਥ ਦਵਾਈ ਦਿੱਤੀ ਜਾਵੇ ਤੇ ਨਾਲ ਕੁਦਰਤੀ ਪ੍ਰਣਾਲੀ ਦਾ ਸਹਾਰਾ ਦਿੱਤਾ ਜਾਵੇ।
2. ਦੂਜਾ ਗਰੁਪ ਇਸ ਵਿੱਚ ਜਿਸ ਦੇ ਘੱਟ ਲੱਛਣ ਹਨ ਤੇ ਇੰਨਾਂ ਨੂੰ ICU ਦੀ ਜ਼ਰੂਰਤ ਨਹੀਂ ਹੈ ਪਰ ਇੰਨਾਂ ਨੂ ਅਲੱਗ ਅਲੱਗ ਜਗਾ ਆਈਸੋਲਾਟੇ ਕਰਕੇ ਇੰਨਾਂ ਦੀ ਇਮੁਨਟੀ ਨੂੰ ਤਾਕਤਵਰ ਕੁਦਰਤੀ ਪ੍ਰਣਾਲੀ ਦੇ ਕੇ ਬਨਾੳ।
3. ਤੀਜਾ ਗਰੁਪ ਜੋ ਲੋਕ ਪੂਰਣ ਰੂਪ ਵਿੱਚ ਨਿਰੋਗ ਹਨ ਉਂਨਾਂ ਨੂੰ ਘਰਾਂ ਵਿੱਚ ਲੁਕਡਾਉਨ ਕਰਕੇ ਕੁਦਰਤੀ ਪ੍ਰਣਾਲੀ ਦੀ ਮਦਦ ਕੀਤੀ ਜਾਏ ਤੇ ਨਾਲ ਹੀ ਯੋਗ ਵਰਗੀ ਪ੍ਰਣਾਲੀ ਦੀ ਰਾਹੀ ਮਦਦ ਕੀਤੀ ਜਾਵੇ।
ਦੂਸਰੇ ਤੇ ਤੀਸਰੇ ਗਰੁਪ ਵਿੱਚ ਜਿੰਨੇ ਵੀ ਠੀਕ ਹੋਣਗੇ ਉਹ ਗੰਭੀਰ ਹਾਲਤ ਵਿੱਚ ਨਹੀਂ ਜਾਣਗੇ।
ਤੇ ਇਸ ਤਰਾਂ ਕਰਨ ਨਾਲ ਹਸਪਤਾਲਾਂ ICU ਕਮੀ ਨਹੀਂ ਹੋਵੇਗੀ
ਇਸ ਯੋਜਨਾ ਰਾਹੀਂ ਘੱਟ ਤੋਂ ਘੱਟ ਸੈਂਕੜੇ ਹੀ ਲੋਕਾਂ ਨੂੰ ਸੁਰੱਖਿਅਤ ਰੱਖ ਸਕੋਗੇ। ਅਖੀਰ ਵਿੱਚ ਮੇਰੀ ਤੇ ਸਾਰਿਆ ਦੀ ਪਰਮਾਤਮਾ ਅੱਗੇ ਅਰਦਾਸ ਹੈ ਜਲਦੀ ਤੋਂ ਜਲਦੀ ਹਰ ਮਨੁੱਖ ਨਿਰੋਗ ਤੇ ਖੁਸ਼ਹਾਲ ਜੀਵਨ ਬਤੀਤ ਕਰਨ।