(ਸਮਾਜ ਵੀਕਲੀ)
ਖੁਸ਼ੀਆਂ ਦਾ ਦੀਵਾ ਰਹੇ ਬਾਬਲ ਵਿਹੜੇ ਬਲਦਾ,
ਲਾਡਾਂ ਨਾਲ ਪਾਲ਼ ਧੀਆਂ ਰਹੇ ਦੂਜਿਆਂ ਦੀ ਝੋਲੀ ਭਰਦਾ।
ਮਿੱਟੀ ਨਾਲ ਮਿੱਟੀ ਹੋ ,
ਧੀਆਂ ਪੁੱਤਾਂ ਵਾਂਗੂ ਪਾਲ਼ਦਾ।
ਦੁਨੀਆਂ ਦਾ ਸਭ ਤੋੰ ਵੱਡਾ ਦਾਨੀ ਬਾਬਲ ਕਹਾਵਦਾ।
ਜਦੋਂ ਆਵੇ ਥੱਕਿਆ-ਟੁਟਿਆ ਕੰਮ ਤੋਂ, ਕਹਿ ਕੇ ਮੇਰਾ ਪੁੱਤ ਮੈਨੂੰ ਬੁਲਾਵਦਾ।
ਫਿਰ ਮੈਨੂੰ ਇਉਂ ਲੱਗੇ ਬਾਪੂ ਦਿਆਂ ਬੋਲਾਂ ਚੋਂ ਜਿਵੇਂ ਮੈਨੂੰ ਰੱਬ ਖੁਦ ਹੀ ਬੁਲਾਮਦਾ।
ਜਦੋਂ ਆ ਜਾਵੇ ਵੇਲਾ਼ ਆਪਣੇ ਕਾਲਜੇ ਦਾ ਟੁਕੜਾ ਕਿਸੇ ਦੀ ਝੋਲੀ ਪਾਉਣ ਦਾ,
ਫਿਰ ਹੋ ਕੇ ਓਹਲੇ ਕਿਸੇ ਕੰਧ ਦੇ ਭੂਬਾਂ ਮਾਰ ਮਨ ਆਪਣਾ ਸਮਝਾਵਦਾ।
ਜੇ ਕਦੇ ਹੋਵਾਂ ਤਕਲੀਫ਼ ‘ਚ’ ਮੈਂ, ਬਿਨਾਂ ਕਹੇ ਰਮਜ਼ਾਂ ਪਛਾਣਦਾ।
ਇਹੋ ਜਿਹਾ ਬਾਪੂ ਮੇਰਾ ,ਮੰਗਾਂ ‘ਸੋ’ ਤਾਂ ਕੱਢ ਪੰਜ ਸੌ ਫੜਾਵਦਾ।
ਕਹੇ ‘ਜਸਵਿੰਦਰ’ ਮੇਰੇ ਕਰੀਂ ਕਬੂਲ ਅਲਫ਼ਾਜਾਂ ਨੂੰ ਓਏ ਰੱਬਾ,
ਮੈਂ ਜਿੰਨੀ ਵਾਰ ਆਵਾਂ ਇਸ ਜੱਗ ਤੇ, ਬਸ ਮੈਂ ਆਪਣੇ ਬਾਪੂ ਦਾ ਪੁੱਤ ਹੀ ਕਹਾਵਣਾ।
ਮੈਂ ਸਿਫ਼ਤ ਕਰਾਂ , ਹਰ ਉਸ ਬਾਬਲ ਦੀ ਜੋ ਪਾਲ਼ ਕੇ ਹੀਰਾ-ਕੋਹਿਨੂਰ ਆਪਣਾ,
ਕਿਸੇ ਦੇ ਘਰ ਦੀ ਰੌਣਕ ਬਣਾਵਦਾ।
ਦੁਨੀਆਂ ਦਾ ਸਭ ਤੋਂ ਵੱਡਾ ਦਾਨੀ ਬਾਬਲ ਕਹਾਵਦਾ।
ਜਸਵਿੰਦਰ ਕੌਰ ‘ਭਵਾਨੀਗੜ੍ਹ ‘
ਸਪੰਰਕ :-8437756863