ਦੀਵਾਲੀਆ ਹੋਈ ‘ਡੀਐੱਚਐੱਫਐੱਲ’ 50 ਕਰੋੜ ਦਾ ਹੋਰ ਉਧਾਰ ਮੋੜਨ ’ਚ ਨਾਕਾਮ

ਮੁੰਬਈ (ਸਮਾਜਵੀਕਲੀ) : ਦੀਵਾਲੀਆ ਹੋਈ ਗ਼ੈਰ-ਬੈਂਕਿੰਗ ਵਿੱਤੀ ਕੰਪਨੀ ‘ਡੀਐਚਐਫਐਲ’ 50 ਕਰੋੜ ਰੁਪਏ ਦਾ ਉਧਾਰ (ਗ਼ੈਰ ਬਦਲਣਯੋਗ ਡਿਬੈਂਚਰ- ਐਨਸੀਡੀ) ਮੋੜਨ ਵਿਚ ਅਸਫ਼ਲ ਰਹੀ ਹੈ। ਕੰਪਨੀ ਨੇ ਰਕਮ ਨਾ ਮੋੜ ਸਕਣ ਦਾ ਕਾਰਨ ਮੋਰਟੋਰੀਅਮ ਦੀਆਂ ਪਾਬੰਦੀਆਂ ਦੱਸਿਆ ਹੈ। ਇਸ ਨਾਲ ਡੀਐਚਐਫਐੱਲ ਫ਼ਸੇ ਕਰਜ਼ਿਆਂ ਤੇ ਦੀਵਾਲੀਆ ਹੋਣ ਸਬੰਧੀ ਕੋਡ, 2016 ਦੇ ਘੇਰੇ ਵਿਚ ਆ ਗਈ ਹੈ। ਦੱਸਣਯੋਗ ਹੈ ਕਿ ਲੰਘੇ ਨਵੰਬਰ ’ਚ ਆਰਬੀਆਈ ਨੇ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਆਪਣੇ ਅਧਿਕਾਰ ਖੇਤਰ ’ਚ ਲਿਆਂਦਾ ਸੀ ਤੇ ਇਕ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ। ਬੋਰਡ ਦੀਆਂ ਤਾਕਤਾਂ ਪ੍ਰਸ਼ਾਸਕ ਨੂੰ ਦਿੱਤੀਆਂ ਗਈਆਂ ਸਨ। ਕੰਪਨੀ ਸਿਰ 97,000 ਕਰੋੜ ਰੁਪਏ ਦਾ ਕਰਜ਼ਾ ਹੈ।

Previous articleHeavy firing exchanges on LoC in J&K’s Poonch
Next articleਹਥਿਆਰਬੰਦ ਬਲਾਂ ਦੇ ਹੌਸਲੇ ਬੁਲੰਦ: ਆਈਟੀਬੀਪੀ ਡੀਜੀ