ਮੁੰਬਈ (ਸਮਾਜ ਵੀਕਲੀ) : ਮਨਾਲੀ ਵਿਚ ਦਿਲ ਦਾ ਦੌਰਾ ਪੈਣ ਮਗਰੋਂ ਅਦਾਕਾਰਾ ਦੀਪਤੀ ਨਵਲ (68) ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੀਪਤੀ ਨੇ ਦੱਸਿਆ ਕਿ ਐਂਜੀਓਪਲਾਸਟੀ ਵਾਲੀ ਖ਼ਬਰ ਸੱਚ ਹੈ ਅਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ। ਦੱਸਣਯੋਗ ਹੈ ਕਿ ਦੀਪਤੀ ਪਿਛਲੇ ਮਹੀਨੇ ਤੋਂ ਮਨਾਲੀ ਸਥਿਤ ਆਪਣੇ ਕਾਟੇਜ ਵਿਚ ਰਹਿ ਰਹੀ ਸੀ। ਦੀਪਤੀ ਕਈ ਬੌਲੀਵੁੱਡ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਸ ਨੇ 1978 ਵਿਚ ਫਿਲਮ ‘ਜਨੂੰਨ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਮਗਰੋਂ ‘ਚਸ਼ਮੇ ਬਦਦੂਰ’, ‘ਆਂਖੇ’, ‘ਮਿਰਚ ਮਸਾਲਾ’, ‘ਫਿਰਾਕ’ ਆਦਿ ਫਿਲਮਾਂ ਵਿਚ ਕੰਮ ਕੀਤਾ। ਹਾਲ ਹੀ ਵਿਚ ਉਸ ਨੇ ਐਮਾਜ਼ੋਨ ਪ੍ਰਾਈਮ ਵੀਡੀਓਜ਼ ਲਈ ‘ਮੇਡ ਇਨ ਹੈਵਨ’ ਵਿਚ ਕੰਮ ਕੀਤਾ ਹੈ।
HOME ਦੀਪਤੀ ਨਵਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ