ਦੀਦਾਰ

ਡਾ਼  ਸਨੋਬਰ
(ਸਮਾਜ ਵੀਕਲੀ)
ਤੱਕਦਿਆਂ ਹੀ ਅੱਖਾਂ ਤੋਂ
ਤੂੰ ਓਝਲ ਹੋ ਗਿਆ
ਸੂਰਜ ਦੇ ਡੁੱਬਣ ਤੇ
ਮੇਰਾ ਅਕਸ ਰੋ ਪਿਆ
ਭੁੱਬਾਂ ਮਾਰੀ ਮਾਰੀ
ਮੇਰੇ ਹੰਝੂ ਸੁੱਕ ਗਏ
ਧੂੜ੍ਹਾਂ ਦੀ ਕਾਲਖ ਵਿੱਚ
ਵਜੂਦ ਵੀ ਛੁੱਪ ਗਿਆ
ਹਨ੍ਹੇਰੇ ਦੀ ਚਾਦਰ ਮੁੜ
ਫੱਟਣੀ ਸ਼ੁਰੂ ਹੋ ਪਈ
ਸਰਘੀ ਦੀ ਲਾਲੀ ਫਿਰ
ਮੱਘਣੀ ਸ਼ੁਰੂ ਹੋ ਗਈ
ਲੋਅ ਵੀ ਬਣ ਭਾਂਬੜ
ਤਨ ਨੂੰ  ਜ਼ਖਮੀ ਕਰਦੀ ਏ
ਅੰਬਰੀਂ ਘਟਾ ਵੀ ਮੈਨੂੰ
ਤਾਅਨੇ ਮਾਰਦੀ ਏ
ਫੁੱਲਾਂ ਨਾਲ ਕੰਡੇ ਕਿਉਂ
ਪਹਿਰਾ ਦਿੰਦੇ ਨੇ
ਹੱਥ ਲਾਉਣ ਤੇ ਫਿਰ
ਦੁੱਖ ਵੀ ਦਿੰਦੇ ਨੇ
ਕਲੀ ਖਿੜ੍ਹਨ ਤੋਂ ਪਹਿਲਾਂ
ਹੀ ਮੁਰਝਾ ਜਾਂਦੀ ਏ
ਦਿਲ ਮੇਰੇ ਦੇ ਅੰਦਰ
ਤੂਫ਼ਾਨ ਜਗਾਉਂਦੀ ਏ
ਦੀਦਾਰ ਤੇਰੇ ਲਈ
ਤਰਸ ਰਹੀ ਮੈਂ
ਤੇਰੀਆਂ ਰਾਹਾਂ ਤੇ
ਆਸ ਦਾ ਦੀਵਾ ਬਾਲੀ
ਮੈਂ ਗੀਤ ਗਾਵਾਂ ਵੇ
ਬੁੱਝਣ ਨਾ ਦੇਵਾਂ
ਮੈਂ ਆਪਣੇ ਖ਼ੁਆਬਾਂ ਨੂੰ
ਪਰਿੰਦਾ ਬਣਨਾ ਚਾਹਵਾਂ
ਮੈਂ ਤੇਰੇ ਦੀਦਾਰ ਨੂੰ
ਮੈਂ ਤੇਰੇ ਦੀਦਾਰ ਨੂੰ।

ਡਾ਼  ਸਨੋਬਰ

9419127228
Previous article” ਸੋਂਹ ਗੁਟਕੇ ਦੀ “
Next article“ਪਰਿਵਾਰਕ ਦੁਸ਼ਮਣ “