ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਫਲਾਈਟ ਫੜਨ ਵਾਲੇ ਮੁਸਾਫਿਰਾਂ ਨੂੰ ਤਕਰੀਬਨ 2 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ । ਦਰਅਸਲ, ਗਣਤੰਤਰ ਦਿਵਸ ਦੇ ਸਮਾਰੋਹਾਂ ਦੇ ਮੱਦੇਨਜ਼ਰ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਏਅਰਮੇਨ ਨੂੰ ਫਲਾਈਟਸ ਓਪਰੇਸ਼ਨ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ।
ਇਸ ਨੋਟਿਸ ਅਨੁਸਾਰ ਗਣਤੰਤਰ ਦਿਵਸ ਦੇ ਸਮਾਰੋਹਾਂ ਕਾਰਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 18 ਜਨਵਰੀ, 20 ਤੋਂ 24 ਜਨਵਰੀ ਤੇ 26 ਜਨਵਰੀ ਨੂੰ ਸਵੇਰੇ 10:35 ਤੇ ਦੁਪਹਿਰ 12:15 ਵਜੇ ਵਿਚਕਾਰ ਕਿਸੇ ਵੀ ਫਲਾਈਟ ਨੂੰ ਲੈਂਡਿੰਗ ਤੇ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਹੋਵੇਗੀ ।
ਉੱਥੇ ਹੀ ਦੂਜੇ ਪਾਸੇ ਨਿੱਜੀ ਜਹਾਜ਼ ਕੰਪਨੀ ਵਿਸਤਾਰਾ ਘੱਟ ਕਮਾਈ ਵਾਲੇ ਹਵਾਈ ਮਾਰਗਾਂ ‘ਤੇ ਆਪਣੇ ਕੁਝ ਹਵਾਈ ਜਹਾਜ਼ਾਂ ਵਿੱਚ ਬਿਜ਼ਨੈੱਸ ਤੇ ਪ੍ਰੀਮੀਅਮ ਇਕਨੋਮੀ ਕਲਾਸ ਹਟਾ ਸਕਦੀ ਹੈ । ਜਿਸ ਕਾਰਨ ਹਵਾਈ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ ।
ਸੂਤਰਾਂ ਅਨੁਸਾਰ ਵਿਸਤਾਰਾ ਵੱਲੋਂ 50 ਨੈਰੋ ਬਾਡੀ ਏ-320 ਤੇ ਏ-321 ਜਹਾਜ਼ਾਂ ਦੇ ਆਰਡਰ ਦਿੱਤੇ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਵਿਸਤਾਰਾ ਵੱਲੋਂ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਛੋਟੇ ਸ਼ਹਿਰਾਂ ਵਿੱਚ ਕੀਤੀ ਜਾਵੇਗੀ, ਜਿੱਥੇ ਪ੍ਰੀਮੀਅਮ ਕਲਾਸ ਦੀਆਂ ਸੀਟਾਂ ਦੀ ਮੰਗ ਘੱਟ ਹੁੰਦੀ ਹੈ
(ਹਰਜਿੰਦਰ ਛਾਬੜਾ) ਪਤਰਕਾਰ 9592282333