ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਸਰਕਾਰ ਨੇ ਅਸ਼ੋਕਾ ਹੋਟਲ ਵਿਚ ਜੱਜਾਂ ਲਈ 100 ਕਮਰਿਆਂ ਦਾ ਕੋਵਿਡ-19 ਕੇਂਦਰ ਬਣਾਉਣ ਦੇ ਹੁਕਮ ਵਾਪਸ ਲੈ ਲਏ ਹਨ। ਇਹ ਫੈਸਲਾ ਦਿੱਲੀ ਹਾਈ ਕੋਰਟ ਵਲੋਂ ਇਸ ਸਬੰਧੀ ਅਜਿਹੀ ਕੋਈ ਅਪੀਲ ਨਾ ਕਰਨ ’ਤੇ ਕੀਤਾ ਗਿਆ। ਇਸ ਤੋਂ ਪਹਿਲਾ ਅਦਾਲਤ ਨੇ ਅੱਜ ਕਿਹਾ ਸੀ ਕਿ ਉਸ ਨੇ ਆਪਣੇ ਜੱਜਾਂ, ਆਪਣੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਿਸੇ ਪੰਜ ਤਾਰਾ ਹੋਟਲ ’ਚ ਕੋਵਿਡ-19 ਕੇਂਦਰ ਬਣਾਉਣ ਦੀ ਕੋਈ ਅਪੀਲ ਨਹੀਂ ਕੀਤੀ ਹੈ।
ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੁਦ ਹੀ ਨੋਟਿਸ ਲਿਆ ਜਿਸ ’ਚ ਕਿਹਾ ਗਿਆ ਸੀ ਕਿ ਕੌਮੀ ਰਾਜਧਾਨੀ ਦੇ ਅਸ਼ੋਕਾ ਹੋਟਲ ਦੇ 100 ਕਮਰੇ ਦਿੱਲੀ ਹਾਈ ਕੋਰਟ ਦੀ ਅਪੀਲ ’ਤੇ ਉਸ ਦੇ ਜੱਜਾਂ ਲਈ ਕੋਵਿਡ-19 ਸਿਹਤ ਕੇਂਦਰ ’ਚ ਤਬਦੀਲ ਕੀਤੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly