(ਸਮਾਜ ਵੀਕਲੀ)
ਰੁਲਦੂ ਨੂੰ ਪਹਿਲਾਂ ਹੀ ਪਤਾ ਸੀ ,
ਹਾਕਮ ਦਾ ਹੰਕਾਰ ‘ਨੀਂ ਟੁੱਟਿਆ .
ਚੋਣ ਸਮੇਂ ਜੋ ਸੀ ਵਾਅਦੇ ਕੀਤੇ ,
ਕਿਹੜਾ ਕੌਲ ਕਰਾਰ ‘ਨੀਂ ਟੁੱਟਿਆ.
ਸਾਨੂੰ ਪਹਿਲਾਂ ਜਿਹੇ ਸਮਝ ਲਿਆ,
ਹੁਣ ਸਾਡੇ ਵਿੱਚ ਏਕਾ ਹੋ ਗਿਐ,
ਪਾ ਕੇ ਵੇਖ ਲਈ ਫੁੱਟ ਵਥੇਰੀ ,
ਐਪਰ ਸਾਡਾ ਪਿਆਰ ‘ਨੀਂ ਟੁੱਟਿਆ.
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024