ਦਿੱਲੀ ਕਿਸਾਨ ਮੋਰਚੇ ਦੀ ਮੇਰੇ ਖ਼ਿਆਲਾਂ ਅਨੁਸਾਰ ਤਸਵੀਰ —————

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਮੈਂ ਆਪਣੀ ਉਮਰ ਚ ਪਹਿਲੀ ਵਾਰ ਉੱਠ ਕੇ ਬੈਠੀ ਜਾਗਦੀ ਹੋਈ ਕੌਮ ਨੂੰ ਤੱਕਿਆ ਮੈਨੂੰ ਲੱਗਦਾ ਸੀ ਕਿ ਇਹ ਕ੍ਰਾਂਤੀ ਦੇ ਦਿਨਾਂ ਤੋਂ ਪਹਿਲਾਂ ਜਿਵੇਂ ਸਾਡਾ ਪੰਜਾਬ ਆਪਣਾ ਜਨੂੰਨ ਅਣਖਾਂ ਨੂੰ ਭੁੱਲ ਕੇ ਨਸ਼ਿਆਂ ਤੇ ਲੱਚਰਤਾ ਦੇ ਦਰਿਆ ਦੇ ਕੰਢੇ ਜਾ ਖੜ੍ਹਾ ਹੋਇਆ ਜਾਂ ਫਿਰ ਕਿਸੇ ਮਹਿਬੂਬ ਦੀ ਯਾਦ ਦੇ ਵਿਚ ਸਾਰੀ ਰਾਤ ਭਰ ਤਾਰੇ ਹੀ ਗਿਣਨ ਜੋਗਾ ਰਹਿ ਗਿਆ ਹੋਵੇ,ਇਹ ਮੇਰਾ ਵਹਿਮ ਸੀ ਮੇਰਾ ਹੀ ਨਹੀਂ ਸਗੋਂ ਸਰਕਾਰਾਂ ਪੱਤਰਕਾਰਾਂ ਹਕੂਮਤਦਰਾਂ ਦਾ ਵੀ ਵਹਿਮ ਸੀ ਮੇਰੇ ਵਾਂਗੂੰ ਸਭ ਦਾ ਵਹਿਮ ਪਲਾਂ ਛਿਣਾਂ ਵਿਚ ਦੂਰ ਹੋ ਗਿਆ ਮੈਨੂੰ ਤਾਂ ਇੰਜ ਜਾਪਦਾ ਸੀ ਜਿਵੇਂ ਸ਼ਹੀਦ ਸਾਡੇ ਗੁਰੂ,ਭਗਤ ਸਿੰਘ,ਊਧਮ ਸਿੰਘ ਜੀ ਹੋਰਾਂ ਦਾ ਲਹੂ ਠੰਢਾ ਹੋ ਪੈ ਗਿਆ ਹੋਵੇ ਜਾਂ ਫਿਰ ਸਾਡੇ ਪੁਰਖੇ ਹਰੀ ਸਿੰਘ ਨਲਵੇ ਜਿਹੇ ਸੂਰਮੇ ਜੰਗ ਚ ਜੂਝਣਾ ਭੁੱਲ ਚੁੱਕੇ ਹਨ

ਮੈਂ ਸੋਚਿਆ ਸੀ ਕਿ ਤੀਰ ਤਸ਼ਕਰੋਂ ਹੁਣ ਕਦੇ ਨਹੀਂ ਨਿਕਲਣੇ ਪਰ ਅੱਜ ਦਿੱਲੀ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਦੇ ਪਰਿਵਾਰ ਦੇ ਹਰ ਜੀਅ ਅੱਖਾਂ ਖੋਲ੍ਹੀ ਬੈਠੇ ਕੌਮ ਲਈ ਜਾਗ ਬੈਠੇ ਹਨ ਸਾਡੇ ਬਜ਼ੁਰਗ ਦਿੱਲੀ ਤੱਕ ਦਾ ਪੈਂਡਾ ਕਦਮ ਦਰ ਕਦਮ ਵੀ ਤੈਅ ਕਰਕੇ ਆਏ ਕੁਝ ਸਾਇਕਲਾਂ ਤੇ ਕੁਝ ਟਰਾਲੀਆਂ ਤੇ ਗੱਡੀਆਂ ਤੇ ਜਿਸ ਕੋਲ ਵੀ ਜੋ ਵੀ ਸਾਧਨ ਸੀ ਉਹ ਇਸ ਇਸ ਕ੍ਰਾਂਤੀ ਦਾ ਹਿੱਸਾ ਬਣੇ ਹਨ ਰਾਤਾਂ ਨੂੰ ਮੋਟੇ ਲੋਹੇ ਦੀ ਚਾਦਰ ਵਾਲੀਆਂ ਟਰਾਲੀਆਂ ਚ ਪਰਾਲੀ ਸੁੱਟ ਕੇ ਰਾਤਾਂ ਕੱਟ ਰਹੇ ਹਨ,ਅਪਣੇ ਹਿੱਤਾਂ ਲਈ ਰਾਤਾਂ ਜਾਗ ਰਹੇ ਸਾਡੇ ਪੰਜਾਬ ਨੂੰ ਕਦੇ ਤੱਤੀ ਵਾ ਦਾ ਬੁੱਲਾ ਵੀ ਨਾ ਸੋਹਵੇ!

ਸਾਡਾ ਮਕਸਦ ਤੇ ਵਡਿਆਈ ਇਸ ਗੱਲ ਵਿੱਚ ਨਹੀਂ ਕੇ ਅਸੀਂ ਹਕੂਮਤ ਨਾਲ ਮੱਥਾ ਲਾਉਣ ਲਈ ਨਹੀ ਆਏ ਹਾਂ ਸਗੋਂ ਇਸ ਗੱਲ ਇਸ ਚ ਹੈ ਕਿ ਆਪਣੇ ਖੋਹੇ ਹੱਕ ਵਾਪਸ ਅਧਾ ਕਰਾਉਣ ਲਈ ਅਸੀਂ ਦਿੱਲੀ ਦੀ ਧਰਤੀ ਤੇ ਇਕੱਠੇ ਹੋਏ ਹਾਂ।ਹੁਣ ਸਰਕਾਰ ਸਰਕਾਰ ਹੋ ਕੇ ਵੀ ਅੱਜ ਸਹਿਮ ਬੈਠੀ ਹੈ ਉਨ੍ਹਾਂ ਨੂੰ ਡਰ ਸਿਰਫ਼ ਸਾਡੀ ਇਕ ਜੁੱਟ ਹੋਈ ਕੌਮ ਤੋਂ ਲੱਗ ਰਿਹਾ ਹੈ ਉਨ੍ਹਾਂ ਨੂੰ ਡਰ ਸਾਡੀ ਜਾਗਰੂਕਤਾ ਤੋਂ ਲਗ ਰਿਹਾ ਹੈ। ਸਰਕਾਰ ਨੂੰ ਪਤਾ ਵੀ ਹੈ ਕਿ ਹੁਣ ਲੜਾਈ ਸਿਰਫ਼ ਵਿਚਾਰਾਂ ਨਾਲ ਕਰਨੀ ਹੈ ਤਲਵਾਰਾਂ ਅਸੀਂ ਘਰ ਛੱਡ ਕੇ ਆਏ ਹਾਂ।ਉਨ੍ਹਾਂ ਨੂੰ ਡਰ ਸਿਰਫ਼ ਸਾਡੇ ਧੀਆਂ ਪੁੱਤਾਂ ਦੀ ਉੱਚੀ ਪੜ੍ਹਾਈ ਕਰਕੇ ਤੇ ਸਾਡੀ ਕਿਰਤੀ ਪੇਸ਼ਾ ਜਨਤਾ ਨੂੰ ਕਾਲੇ ਕਨੂੰਨ ਸਮਝ ਆ ਗਏ।

ਅੱਜ ਇਕ ਹੋਰ ਬੜੀ ਗਜਬ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਸਿਆਸੀ ਵਜ਼ੀਰਾਂ ਦੀ ਵਿਚੋਲਗੀ ਕੱਢ ਕੇ ਸਿੱਧਾ ਕੇਂਦਰ ਤੋਂ ਆਪਣੇ ਹੱਕ ਅਦਾ ਕਰਵਾਉਣ ਲਈ ਅਸੀਂ ਦਿੱਲੀ ਦੀ ਧਰਤੀ ਤੇ ਆਏ ਹਾਂ।ਸਿਆਸਤੀ ਵਜ਼ੀਰਾਂ ਨੂੰ ਇਸ ਤੋਂ ਵੱਧ ਚੁਭਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ।ਸ਼ੁਕਰ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਸਾਨੂੰ ਭਰਮਾ ਕੇ ਫਾਹੇ ਦੀ ਦਰਗਾਹ ਤੇ ਲਿਆ ਖੜਾਇਆ ਸੀ ਉਹ ਅੱਜ ਖ਼ੁਦ ਮੌਤ ਦੇ ਖੂਹ ਦੇ ਦੀ ਮਮਟੀ ਤੇ ਬੈਠੇ ਆਪਣੇ ਆਪ ਨੂੰ ਕੋਸ ਰਹੇ ਹਨ ਹੁਣ ਉਨ੍ਹਾਂ ਨੂੰ ਵੀ ਪਤਾ ਚੱਲ ਗਿਆ ਹੈ ਕਿ ਹੁਣ ਇੱਥੇ ਸਾਡੀਆਂ ਰੋਟੀਆਂ ਸੇਕੀਆਂ ਨੀ ਜਾਣੀਆ ਸਗੋਂ ਸੜ ਜਾਣਗੀਆਂ ਅਸੀਂ ਹੁਣ ਇਨ੍ਹਾਂ ਦੀਆਂ ਮਾਰੂ ਨੀਤੀਆਂ ਨੂੰ ਸਮਝ ਚੁੱਕੇ ਹਾਂ। ਤੁਹਾਨੂੰ ਵੀ ਸਭ ਨੂੰ ਪਤਾ ਇਸ ਗੱਲ ਦਾ ਪੂਰਾ ਪਤਾ ਹੈ ਕਿ ਹਕੂਮਤ ਨੇ ਸਾਡੀਆਂ ਜਥੇਬੰਦੀਆਂ ਆਗੂ ਸਰਦਾਰਾਂ ਨੂੰ ਕਿਨੀ ਵਾਰ ਬਿਨਾਂ ਹੱਕੀ ਫ਼ੈਸਲੇ ਤੇ ਵਾਪਸ ਭੇਜਿਆ ਹੈ।

ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਸਰਕਾਰਾਂ ਸਿਆਸਤਾਂ ਦੀ ਖੇਡ ਖੇਡ ਰਹੀਆ ਹਨ ਤੇ ਇਸ ਕ੍ਰਾਂਤੀ ਵਿੱਚ ਭਾਗ ਲੈਣ ਵਾਲੇ ਲੱਖਾਂ ਦੀ ਗਿਣਤੀ ਚ ਲੋਕ ਸਾਡੇ ਨਾਲ ਜੁੜੇ ਹਨ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਸਾਡੇ ਧੀਆਂ ਪੁੱਤ ਸਾਡੇ ਨਾਲ ਮੋਡਾ ਲਾ ਖੜੇ ਹੋਏ।ਹੁਣ ਇਹ ਅਦਾਲਤ ਸਿਰਫ਼ ਲੋਕਾਂ ਦੀ ਅਦਾਲਤ ਹੈ ਤੇ ਇਹ ਅਦਾਲਤ ਤਾਂ ਹੀ ਸੰਭਵ ਹੈ ਜਦ ਤਕ ਖਿੱਲਰੀ ਹੋਈ ਤਾਕਤ ਇਕੱਠੀ ਹੈ।ਉਂਜ ਤਾਂ ਅਸੀਂ ਆਪਣੇ ਮੰਜੇ ਥੱਲੇ ਸੋਟੀ ਬਹੁਤ ਕੁਝ ਗਵਾ ਕੇ ਮਾਰੀ ਹੈ ਪਰ ਇਹ ਹੈ ਕਿ ਅਸੀਂ ਫਿਰ ਵੀ ਆਪਣੀਆਂ ਨਸਲਾਂ ਫਸਲਾਂ ਬਚਾ ਲਈਆਂ ਤੇ ਅਸੀਂ ਆਪਣੀਆਂ ਸੁੱਤੀਆਂ ਜ਼ਮੀਰਾਂ ਨੂੰ ਹਲੂਣ ਹਲੂਣ ਮੌਕੇ ਤੇ ਜਗਾ ਲਿਆ।ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਕਿ ਅੱਜ ਮੇਰੇ ਪੰਜਾਬ ਦੇ ਪੁਰਖੇ ਦੇਹਾਂ ਚ ਆ ਕੇ ਫਿਰ ਤੋਂ ਪੰਜਾਬ ਦਾ ਗੇੜਾ ਲਾਉਣ ਆਏ ਹਨ। ਤੇ ਰਹੀ ਗੱਲ ਹੁਣ ਕ੍ਰਾਂਤੀ ਪੂਰ ਚੜ੍ਹਨ ਹੀ ਵਾਲੀਆ ਸਾਡੀ ਵਾਟ ਬਹੁਤੀ ਲੰਮੇਰੀ ਨਹੀਂ ਰਹੀ।

ਮੈਂ ਮੇਰੇ ਪੰਜਾਬ ਦੀ ਦਲੇਰ ਤੇ ਸੁਨੱਖੀ ਜਵਾਨੀ ਨੂੰ ਇਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਸਬਰਾਂ ਦੇ ਘੁੱਟ ਹੁਣ ਤੱਕ ਪੀਤੇ ਹਨ ਅੱਗੇ ਵੀ ਆਉਣ ਵਾਲੀਆਂ ਤਰੀਕਾਂ ਦੇ ਵਿਚ ਸਬਰ ਬਰਕਰਾਰ ਰੱਖੋ ਅਤੇ ਸਾਡੀਆਂ ਸਮੁੱਚੀਆਂ ਜਥੇਬੰਦੀਆਂ ਤੇ ਸਮੁੱਚੇ ਜਥੇਦਾਰ ਤੇ ਬੇਸ਼ੁਮਾਰ ਚੰਗੇ ਤੇ ਵਿਉਂਤਬੰਦ ਸੂਝ ਬੂਝ ਵਾਲੇ ਬੁਲਾਰਿਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਕਿਰਦਾਰ ਬੇਹੱਦ ਬਾਖੂਬੀ ਤਰੀਕੇ ਨਾਲ ਨਿਭਾ ਰਹੇ ਨੇ ਤੇ ਅੱਗੇ ਨਿਭਾਉਂਦੇ ਰਹਿਣਗੇ।ਹੁਣ ਜ਼ਰੂਰਤ ਹੈ ਕਿ ਅਸੀਂ ਸਾਰੇ ਉਨ੍ਹਾਂ ਦੀਆਂ ਪੈੜਾਂ ਚ ਪੈੜਾ ਰੱਖ ਚੱਲੀਏ,ਸਾਡੇ ਮੋਰਚੇ ਦਾ ਦੁਜਾ ਪੜਾਹ ਹੈ,ਜ਼ਰੂਰਤ ਹੈ ਕਿ ਇਕ ਇਕ ਚਿਹਰੇ ਨੂੰ ਨਿਤਾਰਨ ਦੀ ਕੋਸ਼ਿਸ ਕਰੀਏ।ਮੇਰਾ ਖਿਆਲ ਏਥੇ ਬੜਾ ਕੁਝ ਨਿਤਾਰਨ ਦੀ ਵੀ ਜਰੁਰਤ ਹੈ ਕੌਮ ਜਦੋਂ ਵੀ ਮਰਦੀ ਹੈ ਤਾਂ ਕੌਮ ਦੇ ਗਦਾਰਾਂ ਦੇ ਹਥੋਂ ਮਰਦੀ ਹੈ।

26 ਜਨਵਰੀ ਵਾਲੇ ਦਿਨ ਜੋ ਕੁੱਝ ਵੀ ਹੋਇਆ ਓ ਸਾਡੇ ਸਮੁਚੇਂ ਮੋਰਚੇ ਕ੍ਰਾਤੀਂ ਨੂੰ ਕਮਜੋਰ ਕਰਣ ਲਈ ਸਾਡੀ ਭਟਕੀ ਜਵਾਨੀ ਨੂੰ ਉਲਟ ਰਾਹ ਪਾਉਣ ਦੀ ਹਕੂਮਤ ਦੀ ਖੋਟੀ ਨੀਤੀ ਲੱਗਦੀ ਹੈ,ਏਥੇ ਮੈਂ ਕਿਸੇ ਇਕ ਨੋਜਵਾਨ ਨੂੰ ਦੋਸ਼ੀ ਨਹੀ ਠਹਿਰਾ ਸਕਦਾ,ਸਮਾਂ ਜਲਦੀ ਦੱਸੇਗਾ ਕਿਸ ਦੀ ਚਾਲ ਹੈ?ਪਰ ਜਰੂਰਤ ਹੈ ਸਾਡੇ ਸਮੁੂਚੇ ਸੁਝਵਾਨ ਆਗੂਆਂ ਨੂੰ ਪੈੜਾਂ ਨੱਪਣ ਦੀ ਹੈ।ਯਾਦ ਰਖਿਓ ਕੇ ਅਸੀਂ ਇੱਕਲੇ ਦਿਨ ਦੇ ਚਾਨਣ ਦੇ ਮੋਹਤਾਜ ਨਹੀ,ਸਗੋਂ ਰਾਤ ਦੀ ਚਾਨਣੀ ਦੇ ਅਜਾਦ ਪਰਿੰਦੇ ਹਾਂ।ਖਿਆਲ ਰਖੀਂ ਸਰਕਾਰੇ ਜੇ ਸਾਡੇ ਪੰਜ ਦਰਿਆ ਉਛੱਲ ਗਏ ਤਾ ਤੇਰੀ ਦਿੱਲੀ ਬਹੁਤੀ ਉੱਚੀ ਨੀ ਹੈ।ਸਾਡੀ ਨਿਸਚਿਤ ਜਿੱਤ ਹੈ ਪਰਤੱਖ ਹੈ।ਜੇ ਸਰਕਾਰੋ ਤੁਸੀਂ ਨਿਡਰ ਹੋਵੋਂ ਤਾ ਐਡੇ ਐਡੇ ਵੈਰਿਗੇਟਾਂ ਦੀ ਜਰੂਰਤ ਨੀ ਪੈਣੀ ਸੀ ਤੁਹਾਨੂੰ।ਅਰਦਾਸ ਹੈ।

ਮੇਰੀ ਕਲਮ ਦੀ-
“ਸੁਖੀ ਸਾਂਦੀ ਮੇਰਾ ਕਿਸਾਨ ਮਜਦੂਰ ਅਪਣੇ ਹੱਕ ਲੈ ਕੇ ਪਰਤਣ,
ਸਾਡੀਆਂ ਕਲਮਾ ਹਮੇਸਾਂ ਤੁਹਾਡੇ ਪੱਖ ਪੂਰਦੀਆਂ ਰਹਿਣ”

ਰਮੇਸ਼ਵਰ ਸਿੰਘ

ਸੰਪਰਕ-9914880392

Previous articleਸ਼੍ਰੀ ਬਿੱਲ ਬਸਰਾ ਨਾਲ ਵੱਖ-ਵੱਖ ਗਾਇਕਾਂ ਕੀਤਾ ਦੁੱਖ ਦਾ ਪ੍ਰਗਟਾਵਾ
Next articleਕਿਸਾਨਾਂ ਨੇ ਰੇਲਵੇ ਲਾਈਨ ਮੰਡਿਆਲਾਂ ਤੇ ਲਗਾਇਆ ਧਰਨਾ