ਦਿੱਲੀ: ਕਰੋਨਾ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਪਾਰ

ਨਵੀਂ ਦਿੱਲੀ (ਸਮਾਜਵੀਕਲੀ) : ਕੌਮੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਦੀ ਗਿਣਤੀ ਨੂੰ ਪਾਰ ਕਰ ਗਈ ਤੇ ਮੌਤਾਂ ਦਾ ਅੰਕੜਾ 160 ਹੋ ਗਈ। ਕੋਵਿਡ-19 ਦਾ ਪ੍ਰਕੋਪ ਰਾਜਧਾਨੀ ਦਿੱਲੀ ਵਿੱਚ ਜਾਰੀ ਹੈ ਤੇ ਹੁਣ ਸੂਬਾ ਸਰਕਾਰ ਵੱਲੋਂ ਛੋਟੇ ਇਲਾਕੇ ਸੀਲ ਕੀਤੇ ਜਾ ਰਹੇ ਹਨ।

ਬੀਤੇ ਦਿਨਾਂ ਦੌਰਾਨ ਰੋਜ਼ਾਨਾ 400 ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਸਨ ਪਰ ਬੀਤੇ 24 ਘੰਟਿਆਂ ਦੌਰਾਨ 299 ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ ਪਾਏ ਗਏ। ਦਿੱਲੀ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਸਿਹਤ ਬੁਲੇਟਿਨ ਮੁਤਾਬਕ ਕਰੋਨਾਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 160 ਹੋ ਗਈ ਹੈ। ਕੁੱਲ ਮਾਮਲੇ 10054 ਹਨ ਤੇ ਸਰਗਰਮ ਮਰੀਜ਼ਾਂ ਦੀ ਗਿਣਤੀ 5409 ਹੋ ਗਈ ਹੈ ਤੇ ਠੀਕ ਹੋ ਚੁੱਕੇ ਮਰੀਜ਼ਾਂ ਵਿੱਚ 4485 ਲੋਕ ਸ਼ਾਮਲ ਹਨ ਜੋ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੱੁਕੇ ਹਨ ਤੇ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਦਿੱਲੀ ਵਿੱਚ 5000 ਕਰੋਨਾ ਮਰੀਜ਼ 5 ਮਈ 2020 ਨੂੰ ਹੋਏ ਸਨ ਤੇ ਉਸ ਦਿਨ ਮੌਤਾਂ ਦੀ ਗਿਣਤੀ 64 ਸੀ। ਇਸ ਤਰ੍ਹਾਂ ਕਰੋਨਾ ਦੇ ਮਰੀਜ਼ਾਂ ਦੇ ਦੁੱਗਣਾ ਹੋਣ ਦੀ ਦਰ ਕਰੀਬ 13 ਦਿਨ ਹੈ ਪਰ ਚਿੰਤਾ ਦਾ ਵਿਸ਼ਾ ਮੌਤਾਂ ਦੀ ਦਰ ਢਾਈ ਗੁਣਾ ਹੋਣਾ ਹੈ ਜੋ 13 ਦਿਨਾਂ ਮਗਰੋਂ 64 ਤੋਂ 160 ਹੋ ਗਈ।

Previous articleਲੌਕਡਾਊਨ-4: ਪਹਿਲੇ ਦਿਨ ਹੀ ਟਰੈਫ਼ਿਕ ਪੁਲੀਸ ਦੇ ਸਾਹ ਫੁੱਲੇ
Next article ਲਾਕਡਾਉਨ ਨੇ ਸਿਖਾਏ ਜ਼ਿੰਦਗੀ ਜਿਉਣ ਦੇ ਕੁਝ ਚੰਗੇ ਨੁਕਤੇ