ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ-ਐੱਨਸੀਆਰ ਦੀ ਹਵਾ ਲਗਾਤਾਰ ਪ੍ਰਦੂਸ਼ਣ ਦੀ ਜ਼ੱਦ ਵਿੱਚ ਹੈ। ਪਿਛਲੇ 24 ਘੰਟਿਆਂ ਦੌਰਾਨ ਕੌਮੀ ਰਾਜਧਾਨੀ ਤੋਂ ਇਲਾਵਾ ਨੋਇਡਾ, ਗੁੜਗਾਓਂ, ਗਾਜ਼ੀਆਬਾਦ ਤੇ ਫਰੀਦਾਬਾਦ ਵਿੱਚ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਅੱਜ ਤੀਜੇ ਦਿਨ 400 ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ ਦਰਜ ਕੀਤਾ ਗਿਆ। 401 ਤੋਂ 500 ਏਕਿਊਆਈ ਤੱਕ ਦੀ ਹਵਾ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਅੱਜ ਸ਼ਾਮ ਤੱਕ ਪਿਛਲੇ 24 ਘੰਟਿਆਂ ਦੌਰਾਨ ਔਸਤ ਆਈਕਿਊਆਈ ਗੁਰੂਗ੍ਰਾਮ ਵਿੱਚ 439, ਗਾਜ਼ੀਆਬਾਦ ਵਿੱਚ 436, ਗ੍ਰੇਟਰ ਨੋਇਡਾ 428, ਨੋਇਡਾ ਵਿੱਚ 426 ਅਤੇ ਫਰੀਦਾਬਾਦ ਵਿੱਚ 414 ਦਰਜ ਕੀਤਾ ਗਿਆ।
HOME ਦਿੱਲੀ-ਐੱਨਸੀਆਰ ’ਚ ਹਵਾ ਦੀ ਗੁਣਵੱਤਾ ਅਤਿ ਮਾੜੀ