ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) – ਕਿਸਾਨਾਂ ਦੇ ਹੱਕ ਵਿਚ ਅਜੋਕੀ ਪੰਜਾਬੀ ਸੰਗੀਤ ਇੰਡਸਟਰੀ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਅੱਜ ਸਮੁੱਚੇ ਪੰਜਾਬ ਦੇ ਲੋਕ ਗਾਇਕ, ਬੁਲਾਰੇ, ਬੁੱਧੀਜੀਵੀ, ਲੇਖਕ, ਗੀਤਕਾਰ, ਰਾਗੀ, ਢਾਡੀ, ਕਥਾਵਾਚਕ ਅਤੇ ਹੋਰ ਵਰਗਾਂ ਦੇ ਲੋਕ ਕਿਸਾਨਾਂ ਦੇ ਸੰਘਰਸ਼ ਵਿਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਇਸ ਕੜੀ ਤਹਿਤ ਇਕ ਟਰੈਕ ‘ਅੱਤਵਾਦੀ’ ਟਾਇਟਲ ਹੇਠ ਚਰਚਿਤ ਗਾਇਕ ਅਸ਼ੋਕ ਗਿੱਲ ਲੈ ਕੇ ਹਾਜ਼ਰ ਹੋਏ ਹਨ।
ਇਸ ਟਰੈਕ ਦੀ ਗੱਲ ਕਰਦਿਆਂ ਗਾਇਕ ਅਸ਼ੋਕ ਗਿੱਲ ਨੇ ਦੱਸਿਆ ਕਿ ‘ਦਿੱਲੀਏ ਸਾਨੂੰ ਅੱਤਵਾਦੀ ਨਾ ਸਮਝ ਬੈਠੀਂ, ਹੱਕਾਂ ਦੇ ਲਈ ਲੜਨਾ ਹੁੰਦਾ ਫ਼ਰਜ ਪੰਜਾਬੀਆਂ ਦਾ’ ਉਸ ਦੇ ਗਾਏ ਗੀਤ ਦਾ ਮੁੱਖੜਾ ਹੈ। ਜੋ ਕਿਸਾਨਾਂ ਦੀ ਪਿੱਠ ਥਾਪੜਦਾ ਹੋਇਆ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਤੇ ਕਰਾਰਾ ਥੱਪੜ ਹੈ। ਇਸ ਟਰੈਕ ਨੂੰ ਨਿੱਕਾ ਢਿੱਲੋਂ ਨੇ ਕਲਮਬੱਧ ਕੀਤਾ। ਸੰਗੀਤ ਐਸ ਬੀ ਰੰਧਾਵਾ ਦਾ ਹੈ। ਬੀਟ ਬ੍ਰਦਰ ਸਟੂਡੀਓ ਦੇ ਲੇਬਲ ਹੇਠ ਇਸ ਟਰੈਕ ਦੀ ਆਨ ਲਾਈਨ ਪ੍ਰਮੋਸ਼ਨ ਟਰੂ ਸਟੂਡੀਓ ਦੀ ਹੈ।